ਗੁਰਦਾਸਪੁਰ ਪੁਲਿਸ ਨੇ ਅੰਮ੍ਰਿਤਸਰ-ਪਠਾਨਕੋਟ ਬੱਬਰੀ ਬਾਈਪਾਸ ‘ਤੇ ਦੇਰ ਰਾਤ ਨਾਕਾਬੰਦੀ ਦੌਰਾਨ 55 ਗ੍ਰਾਮ ਹੈਰੋਇਨ ਨਾਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਖਿਲਾਫ ਮਾਮਲਾ ਦਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਬੱਬਰੀ ਬਾਈਪਾਸ ‘ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ। ਇਸ ਦੌਰਾਨ ਬਟਾਲਾ ਵੱਲੋਂ ਆਈ ਇਕ ਸਵਿਫਟ ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ 55 ਗ੍ਰਾਮ ਹੈਰੋਇਨ ਬਰਾਮਦ ਹੋਈ ਜਦੋਂ ਕਿ ਗੱਡੀ ਵਿਚ ਸਵਾਰ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਮੁਲਜ਼ਮਾਂ ਦੀ ਪਛਾਣ ਅਨਿਲ ਡਡਵਾਲ ਪੁੱਤਰ ਸੁਰਜੀਤ ਸਿੰਘ ਵਾਸੀ ਖਾਨਪੁਰ ਥਾਣਾ ਮੁਕੇਰੀਆਂ, ਦੀਪਕ ਸੀਨ ਪੁੱਤਰ ਸਵ. ਪੂਰਨ ਸਿੰਘ ਵਾਸੀਆਦਰਸ਼ ਨਗਰ ਮੁਕਾਰੀਆਂ ਤੇ ਰਿਕੀ ਪੁੱਤਰ ਰਮੇਸ਼ ਕੁਮਾਰ ਵਾਸੀ ਬਾਗੋਵਾਲ ਥਾਣਾ ਮੁਕੇਰੀਆਂ ਵਜੋਂ ਹੋਈ ਹੈ।
ਏਐੱਸਆਈ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਦੇਰ ਸ਼ਾਮ ਬੱਬਰੀ ਬਾਈਪਾਸ ‘ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਸਵਿਫਟ ਗੱਡੀ ਬਟਾਲਾ ਵੱਲੋਂ ਜਿਸ ਨੂੰ ਪੁਲਿਸ ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਵਿਚ ਤਿੰਨੋਂ ਮੁਲਜ਼ਮ ਸਵਾਰ ਸਨ।
ਇਹ ਵੀ ਪੜ੍ਹੋ : WhatsApp ਚੈਨਲ ਲਈ ਕੰਪਨੀ ਲਿਆ ਰਹੀ ਹੈ ਇੱਕ ਹੋਰ ਅਪਡੇਟ, ਜਾਣੋ ਕੀ ਹੋਵੇਗਾ ਫਾਇਦਾ
ਪੁਲਿਸ ਨੇ ਤਿੰਨਾਂ ਨੂੰ ਬਾਹਰ ਕੱਢ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ ਬੋਰਡ ਵਿਚੋਂ ਇਕ ਲਿਫਾਫਾ ਮਿਲਿਆ। ਜਿਸ ਨੂੰ ਚੈਕ ਕਰਨ ‘ਤੇ ਉਸ ਵਿਚੋਂ 55 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: