ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪਿਛਲੇ 10 ਸਾਲ ਵਿਚ ਇਕ ਵਾਰ ਵੀ ਅਪਡੇਟ ਨਹੀਂ ਕਰਾਇਆ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰ ਦੇ ਨਵੇਂ ਨਿਯਮ ਮੁਤਾਬਕ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪਹਿਲਾਂ ਬਣਿਆ ਹੈ ਜਾਂ 10 ਸਾਲ ਪਹਿਲਾਂ ਅਪਡੇਟ ਹੋਇਆ ਹੈ ਤਾਂ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੋਵੇਗਾ। ਇਸ ਲਈ ਆਖਰੀ ਤਰੀਕ 14 ਦਸੰਬਰ ਤੈਅ ਕੀਤੀ ਗਈ ਹੈ। ਜੇਕਰ ਤੁਸੀਂ 14 ਦਸੰਬਰ ਤੱਕ ਅਪਡੇਟ ਨਹੀਂ ਕਰਾਉਂਦੇ ਹੋ ਤਾਂ ਬਾਅਦ ਵਿਚ ਤੁਹਾਨੂੰ ਅਪਡੇਟ ਲਈ ਪੈਸੇ ਦੇਣੇ ਪੈ ਸਕਦੇ ਹਨ।
ਆਧਾਰ ਅਪਡੇਟ ਲਈ ਤੁਹਾਨੂੰ ਦੋ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਪਹਿਲਾ ਪਛਾਣ ਪੱਤਰ ਤੇ ਦੂਜਾ ਏਡ੍ਰੈਸ ਪਰੂਫ। ਆਮ ਤੌਰ ‘ਤੇ ਆਧਾਰ ਅਪਡੇਟ ਲਈ ਆਧਾਰ ਸੈਂਟਰ ‘ਤੇ 50 ਰੁਪਏ ਦੀ ਫੀਸ ਲੱਗਦੀ ਹੈ ਪਰ UIADI ਮੁਤਾਬਕ 14 ਦਸੰਬਰ ਤੱਕ ਇਹ ਸੇਵਾ ਫ੍ਰੀ ਹੈ। ਪਛਾਣ ਪੱਤਰ ਵਜੋਂ ਤੁਸੀਂ ਵੋਟਰ ਕਾਰਡ ਦੇ ਸਕਦੇ ਹੋ।
ਮੋਬਾਈਲ ਜਾਂ ਲੈਪਟਾਪ ਤੋਂ UIDAI ਦੀ ਵੈੱਬਸਾਈਟ ‘ਤੇ ਜਾਓ। ਇਸ ਦੇ ਬਾਅਦ ਅਪਡੇਟ ਆਧਾਰ ਦੇ ਬਦਲ ‘ਤੇ ਕਲਿਕ ਕਰੋ। ਹੁਣ ਆਧਾਰ ਨੰਬਰ ਲਿਖ ਕੇ ਓਟੀਪੀ ਜ਼ਰੀਏ ਲਾਗਿਨ ਕਰੋ। ਇਸ ਦੇ ਬਾਅਦ ਡਾਕੂਮੈਂਟ ਅਪਡੇਟ ‘ਤੇ ਕਲਿੱਕ ਕਰੋ ਤੇ ਵੈਰੀਫਾਈ ਕਰੋ। ਹੁਣ ਹੇਠਾਂ ਡ੍ਰਾਪ ਲਿਸਟ ਤੋਂ ਪਛਾਣ ਪੱਤਰ ਤੇ ਅਡ੍ਰੈੱਸ ਪਰੂਫ ਦੀ ਸਕੈਨ ਕੀਤੀ ਹੋਈ ਕਾਪੀ ਨੂੰ ਅਪਲੋਡ ਕਰੋ।
ਇਹ ਵੀ ਪੜ੍ਹੋ : RBI ਨੇ UPI ਯੂਜਰਸ ਨੂੰ ਦਿੱਤੀ ਵੱਡੀ ਰਾਹਤ, ਹੁਣ 5 ਲੱਖ ਰੁਪਏ ਤੱਕ ਕਰ ਸਕੋਗੇ ਟ੍ਰਾਂਜੈਕਸ਼ਨ
ਹੁਣ ਸਬਮਿਟ ‘ਤੇ ਕਲਿੱਕ ਕਰੋ। ਇਸ ਦੇ ਬਾਅਦ ਤੁਹਾਨੂੰ ਇਕ ਰਿਕਵੈਸਟ ਨੰਬਰ ਮਿਲੇਗਾ ਤੇ ਫਾਰਮ ਸਬਮਿਟ ਹੋ ਜਾਵੇਗਾ। ਰਿਕਵੈਸਟ ਨੰਬਰ ਤੋਂ ਤੁਸੀਂ ਅਪਡੇਟ ਦਾ ਸਟੇਟਸ ਵੀ ਚੈੱਕ ਕਰ ਸਕੋਗੇ। ਇਸਦੇ ਕੁਝ ਦਿਨ ਬਾਅਦ ਤੁਹਾਡਾ ਆਧਾਰ ਅਪਡੇਟ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –