ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਖੂਨੀ ਚਾਈਨਾ ਡੋਰ ਨੇ ਇੱਕ ਸੱਤ ਸਾਲ ਦੀ ਬੱਚੀ ਦੀ ਜਾਨ ਲੈ ਲਈ। ਬੱਚੀ ਆਪਣੀ ਮਾਤਾ ਪਿਤਾ ਦੇ ਨਾਲ ਮੋਟਰਸਾਈਕਲ ਦੇ ਅੱਗੇ ਬੈਠ ਕੇ ਜਾ ਰਹੀ ਸੀ।
ਗਰਦਨ ਦੇ ਵਿੱਚ ਫਸੀ ਚਾਈਨਾ ਡੋਰ ਨੇ ਬੱਚੀ ਦੀ ਅੱਧੀ ਗਰਦਨ ਵੱਢ ਕੇ ਰੱਖ ਦਿੱਤੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਚਾਈਨਾ ਡੋਰ ਨੂੰ ਬੈਨ ਕੀਤਾ ਜਾਵੇ। ਬੱਚੀ ਘਰ ਦੀਆਂ ਕੰਧਾਂ ‘ਤੇ ਕੱਚੀ ਪੈਂਸਿਲ ਨਾਲ ਸੋਹਣੇ ਸੋਹਣੇ ਸਕੈਚ ਬਣਾਉਂਦੀ ਹੁੰਦੀ ਸੀ।ਇੰਨਾ ਹੀ ਨਹੀਂ ਉਹ ਇੰਸਟਾਗਰਾਮ ‘ਤੇ ਸੋਹਣੀਆਂ ਵੀਡੀਓ ਵੀ ਬਣਾ ਕੇ ਪਾਉਂਦੀ ਸੀ।