ਗੁਰਾਇਆ ਦੇ ਪਿੰਡ ਕੋਟਲੀ ਖੱਖਿਆਂ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਇਕ ਮਾਸੂਮ ਦੀ ਜਾਨ ਚਲੀ ਗਈ।
ਮ੍ਰਿਤਕ ਮਾਸੂਮ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ ਹੈ। ਕੁੜੀ ਦੀ ਉਮਰ ਮਹਿਜ਼ 7 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਰਲੀਨ ਆਪਣੇ ਦਾਦੇ ਨਾਲ ਬਾਈਕ ‘ਤੇ ਕਿਤੇ ਜਾ ਰਹੀ ਸੀ। ਮੋਟਰਸਾਈਕਲ ਦੇ ਅੱਗੇਬੈਠੀ ਹੋਈ ਸੀ ਕਿ ਰਸਤੇ ਵਿਚ ਚਾਈਨਾ ਡੋਰ ਉਸ ਨੂੰ ਆਪਣੀ ਚਪੇਟ ਵਿਚ ਲੈ ਲੈਂਦੀ ਹੈ। ਜਿਸ ਕਾਰਨ ਦਾਦੇ ਦੀਆਂ ਅੱਖਾਂ ਦੇ ਸਾਹਮਣੇ ਹਰਲੀਨ ਦੇ ਸਾਹ ਮੁੱਕ ਜਾਂਦੇ ਹਨ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਦੇ ਨੇੜੇ ਦੀ ਖੋਲ੍ਹ ਦਿੱਤੀ ਸੜਕ, ਹੁਣ ਦਿੱਲੀ ਤੋਂ ਪੰਜਾਬ ਜਾਣ ਵਾਲਿਆਂ ਲਈ ਨੂੰ ਅੰਬਾਲਾ ਜਾਣ ਦੀ ਨਹੀਂ ਲੋੜ
ਬੱਚੀ ਦੀ ਦੇਹ ਘਰ ਪਹੁੰਚਣ ‘ਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਾਦੇ ਨੇ ਦੱਸਿਆ ਕਿ ਉਹ ਆਪਣੀਆਂ ਪੋਤੀਆਂ ਨੂੰ ਬਾਈਕ ‘ਤੇ ਲੈ ਕੇ ਜਾ ਰਹੇ ਸਨ ਕਿ ਪਿੰਡ ਤੋਂ ਅਜੇ ਕੁਝ ਹੀ ਦੂਰੀ ‘ਤੇ ਪਹੁੰਚੇ ਸਨ ਕਿ ਹਰਲੀਨ ਜੋ ਕਿ ਬਾਈਕ ਦੇ ਅੱਗੇ ਬੈਠੀ ਹੋਈ ਸੀ, ਚਾਈਨਾ ਡੋਰ ਦੀ ਚਪੇਟ ਵਿਚ ਆ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
