ਅਫਗਨਿਸਤਾਨ ਦੇ ਉੱਤਰੀ ਇਲਾਕੇ ਵਿਚ ਦੋ ਵੱਖ-ਵੱਖ ਮਾਮਲਿਆਂ ਵਿਚ ਪ੍ਰਾਇਮਰੀ ਸਕੂਲ ਦੀਆਂ 80 ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ। ਸਾਰਿਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਲਾਕੇ ਦੇ ਸਿੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਦੇ ਬਾਅਦ ਇਹ ਪਹਿਲਾ ਅਜਿਹਾ ਮਾਮਲਾ ਹੈ।
ਤਾਲਿਬਾਨ ਪਹਿਲਾਂ ਹੀ ਦੇਸ਼ ਵਿਚ ਲੜਕੀਆਂ ਦੇ 6ਵੀਂ ਕਲਾਸ ਤੋਂ ਅੱਗੇ ਪੜ੍ਹਾਈ ਕਰਨ ‘ਤੇ ਰੋਕ ਲਗਾ ਚੁੱਕਾ ਹੈ। ਜਿਹੜੇ ਸਕੂਲਾਂ ਵਿਚ ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ ਹੈ ਉਹ ਅਫਗਾਨਿਸਤਾਨ ਦੇ ਸਰ-ਏ-ਪੁਲ ਸੂਬੇ ਵਿਚ ਹਨ। ਦੋਵੇਂ ਸਕੂਲ ਆਸ-ਪਾਸ ਦੱਸੇ ਜਾ ਰਹੇ ਹਨ। ਇਕ ਦੇ ਬਾਅਦ ਇਕ ਇਨ੍ਹਾਂ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸਰ-ਏ-ਪੁਲ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਲੜਕੀਆਂ ਨੂੰ ਜ਼ਹਿਰ ਕਿਵੇਂ ਦਿੱਤਾ ਗਿਆ। ਸ਼ੁਰੂਆਤੀ ਜਾਂਚ ਤੋਂ ਇਹ ਕਿਸੇ ਦੀ ਸਾਜ਼ਿਸ਼ ਲੱਗ ਰਹੀ ਹੈ। ਕਿਸੇ ਨੇ ਥਰਡ ਪਾਰਟੀ ਜ਼ਰੀਏ ਇਨ੍ਹਾਂ ਲੜਕੀਆਂ ਨੂੰ ਜ਼ਹਿਰ ਦਿ4ਤਾ। ਜਿਹੜੀਆਂ ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ ਉਹ 6ਵੀਂ ਕਲਾਸ ਦੀਆਂ ਦੱਸੀਆਂ ਜਾ ਰਹੀਆਂ ਹਨ।
ਅਫਗਾਨਿਸਤਾਨ ਵਿਚ 2015 ਵਿਚ ਵੀ ਅਜਿਹੀ ਘਟਨਾ ਹੋਈ ਸੀ। ਉਦੋਂ ਹੇਰਾਤ ਸੂਬੇ ਵਿਚ ਸਕੂਲ ਦੀਆਂ 600 ਬੱਚੀਆਂ ਨੂੰ ਜ਼ਹਿਰ ਦਿੱਤਾ ਗਿਆ ਸੀ। ਉਦੋਂ ਵੀ ਕਿਸੇ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਹਾਲਾਂਕਿ ਉਸ ਸਮੇਂ ਕਈ ਮਨੁੱਖੀ ਅਧਿਕਾਰ ਸੰਗਠਨ ਨੇ ਤਾਲਿਬਾਨ ਨੂੰ ਘਟਨਾ ਦਾ ਜ਼ਿੰਮੇਵਾਰ ਠਹਿਰਾਇਆ ਸੀ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੱਡਾ ਝਟਕਾ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
ਘਟਨਾ ਉਦੋਂ ਹੋਈ ਜਦੋਂ 4 ਦਿਨ ਪਹਿਲਾਂ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਉਸ ਨੂੰ ਮਾਨਤਾ ਦੇਣ ਦੀ ਗੱਲ ਕਹੀ ਹੈ। ਇਸੇ ਸਿਲਸਿਲੇ ਵਿਚ ਗੱਲਬਾਤ ਲਈ ਕਤਰ ਦੇ ਪ੍ਰਧਾਨ ਮੰਤਰ ਮੁਹੰਮਦ ਬਿਨ ਥਾਨੀ 12 ਮਈ ਨੂੰ ਅਫਗਾਨਿਸਤਾਨ ਦੇ ਕੰਧਾਰ ਗਏ ਸਨ। ਥਾਨੀ ਨੇ ਅਫਗਾਨ ਤਾਲਿਬਾਨ ਦੇ ਸੁਪਰੀਮ ਲੀਡਰ ਹੇਬੂਤੂਲਾਹ ਅਖੰਦੁਜਾਦਾ ਤੋਂ ਕੰਧਾਰ ਵਿਚ ਸੀਕ੍ਰੇਟ ਮੀਟਿੰਗ ਕੀਤੀ ਸੀ।
ਰਿਪੋਰਟ ਮੁਤਾਬਕ ਥਾਨੀ ਨੇ ਅਖੁੰਦਜਾਦਾ ਤੋਂ ਸਾਫ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਕਿ ਦੁਨੀਆ ਤਾਲਿਬਾਨ ਹਕੂਮਤ ਤੇ ਅਫਗਾਨ ਸਰਕਾਰ ਨੂੰ ਮਾਨਤਾ ਦੇਵੇ ਤਾਂ ਉਨ੍ਹਾਂ ਨੂੰ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣੇ ਹੋਣਗੇ। ਇਸੇ ਮਸਲੇ ‘ਤੇ ਗੱਲਬਾਤ ਅਟਕ ਗਈ।
ਵੀਡੀਓ ਲਈ ਕਲਿੱਕ ਕਰੋ -: