ਅੰਮ੍ਰਿਤਸਰ ਏਅਰਪੋਰਟ ‘ਤੇ ਇੱਕ ਯਾਤਰੀ ਕੋਲੋਂ 905.20 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਇਹ ਯਾਤਰੀ ਦੁਬਈ ਫਲਾਈਟ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਸੀ। ਨੌਜਵਾਨ ਕੋਲੋਂ ਕਸਟਮ ਵਿਭਾਗ ਨੇ ਤਲਾਸ਼ੀ ਦੌਰਾਨ ਸੋਨਾ ਬਰਾਮਦ ਕਰਕੇ ਜ਼ਬਤ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ਦੇ ਕਸਟਮ ਏਆਈਯੂ ਸਟਾਫ ਨੇ ਬੀਤੇ ਦਿਨ ਵੀਰਵਾਰ ਦੀ ਸ਼ਾਮ ਨੂੰ ਇੰਡੀਗੋ ਫਲਾਈਟ 6E1428 ਦੁਆਰਾ ਸ਼ਾਰਜਾਹ ਤੋਂ ਆ ਰਹੇ ਇੱਕ ਯਾਤਰੀ ਨੂੰ ਰੋਕਿਆ। ਉਸ ਦੀ ਨਿੱਜੀ ਤਲਾਸ਼ੀ ਲੈਣ ‘ਤੇ ਯਾਤਰੀ ਨੇ ਆਪਣੇ ਗੁਦਾ ਦੇ ਅੰਦਰ ਤਿੰਨ ਅੰਡਾਕਾਰ ਆਕਾਰ ਦੇ ਕੈਪਸੂਲ ਲੁਕਾਏ ਹੋਏ ਸਨ।
ਇਹ ਵੀ ਪੜ੍ਹੋ : ਗੁਰਦਾਸਪੁਰ : ਮੈਡੀਕਲ ਸਟੋਰ ਤੋਂ ਹਥਿਆਰ ਵਿਖਾ ਕੇ ਲੁੱਟ, ਵਰਨਾ ਗੱਡੀ ‘ਚ ਮੂੰਹ ਬੰਨ੍ਹ ਆਏ ਲੁਟੇਰੇ
ਕੈਪਸੂਲ ਦਾ ਕੁੱਲ ਵਜ਼ਨ 1054.70 ਗ੍ਰਾਮ ਹੈ ਜਿਸ ਵਿੱਚ ਪੇਸਟ ਦੇ ਰੂਪ ਵਿੱਚ ਸੋਨਾ ਪਾਇਆ ਗਿਆ ਹੈ। ਕੱਢਣ ‘ਤੇ ਸੋਨੇ ਦਾ ਸ਼ੁੱਧ ਭਾਰ 905.20 ਗ੍ਰਾਮ ਨਿਕਲਿਆ। ਉਕਤ ਸੋਨੇ ਦੀ ਬਾਜ਼ਾਰੀ ਕੀਮਤ ਲਗਭਗ 54,98,185/- ਰੁਪਏ ਹੈ। ਇਨ੍ਹਾਂ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਵੀਡੀਓ ਲਈ ਕਲਿੱਕ ਕਰੋ : –