ਮਾਛੀਵਾੜਾ ਸਾਹਿਬ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂ ਰਾਏ ਵਿਖੇ ਇੱਕ ਵਿਆਹ ਸਮਾਰੋਹ ਦੇ ਜਾਗੋ ਪ੍ਰੋਗਰਾਮ ਦੌਰਾਨ ਗੁਆਂਢੀ ਨੇ ਚਲਾਈਆਂ ਗੋਲੀਆਂ। ਲਾੜੇ ਦੇ ਚਚੇਰੇ ਭਰਾ ਮਨਦੀਪ ਸਿੰਘ, ਜੋ ਕਿ ਕੋਟ ਗੰਗੂ ਰਾਏ ਦਾ ਰਹਿਣ ਵਾਲਾ ਹੈ, ਗੋਲੀਬਾਰੀ ਕਾਰਨ ਜ਼ਖਮੀ ਹੋ ਗਿਆ।
ਜ਼ਖਮੀ ਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸਦੇ ਚਾਚੇ ਦੇ ਪੁੱਤਰ ਗੁਰਮੀਤ ਸਿੰਘ ਦੇ ਵਿਆਹ ਦੇ ਮੌਕੇ ’ਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ। ਸਮਾਗਮ ਦੌਰਾਨ, ਪਿੰਡ ਦੇ ਗੁਆਂਢੀ ਜਗਦੀਸ਼ ਸਿੰਘ ਨੇ, ਜੋ ਕਿ ਸ਼ਰਾਬ ਦੇ ਨਸ਼ੇ ‘ਚ ਸੀ, ਆਪਣੀ ਪਿਸਤੌਲ ਨਾਲ ਤਿੰਨ ਹਵਾਈ ਗੋਲੀਆਂ ਚਲਾਈਆਂ। ਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਜਗਦੀਸ਼ ਨੇ ਗਾਲੀ-ਗਲੋਚ ਕਰਦਿਆਂ ਕੱਚ ਦਾ ਗਿਲਾਸ ਉਸ ਵੱਲ ਸੁੱਟਿਆ।
ਇਹ ਵੀ ਦੱਸਿਆ ਗਿਆ ਕਿ ਜਗਦੀਸ਼ ਸਿੰਘ ਆਪਣੇ ਘਰ ਚਲਾ ਗਿਆ ਅਤੇ ਛੱਤ ’ਤੇ ਚੜ੍ਹ ਕੇ ਮਨਦੀਪ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਮਨਦੀਪ ਦੇ ਮੱਥੇ ਦੇ ਖੱਬੇ ਪਾਸੇ ਨੂੰ ਛੂਹ ਕੇ ਲੰਘ ਗਈ, ਜਦਕਿ ਦੋ ਗੋਲੀਆਂ ਉਸ ਦੀ ਖੱਬੀ ਬਾਂਹ ’ਤੇ ਲੱਗੀਆਂ। ਜ਼ਖਮੀ ਹਾਲਤ ਵਿੱਚ ਮਨਦੀਪ ਨੂੰ ਤੁਰੰਤ ਦੋਰਾਹਾ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਸਰਦੀਆਂ ‘ਚ ਹੋਣ ਵਾਲੇ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਇਲਾਜ !
ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ, ਜੋ ਕਿ ਪਿੰਡ ਦੀ ਜਮੀਨ ਨੂੰ ਲੈ ਕੇ ਚੱਲ ਰਹੀ ਸੀ। ਉਸੇ ਰੰਜਿਸ਼ ਦੇ ਚਲਦੇ ਜਗਦੀਸ਼ ਨੇ ਉਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ।
ਕਟਾਣੀ ਕਲਾਂ ਦੇ ਪੁਲਿਸ ਇੰਚਾਰਜ ਨੇ ਦੱਸਿਆ ਕਿ ਮਨਦੀਪ ਦੇ ਬਿਆਨਾਂ ਦੇ ਅਧਾਰ ’ਤੇ ਜਗਦੀਸ਼ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: