ਭਾਰਤ ਵਿਚ ਆਧਾਰ ਕਾਰਡ ਸਭ ਤੋਂ ਵੱਧ ਜ਼ਰੂਰੀ ਹੋ ਗਿਆ ਹੈ। ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਜਾਂ ਫਿਰ ਕਿਸੇ ਸਕੂਲ ਵਿਚ ਐਡਮਿਸ਼ਨ ਕਰਾਉਣਾ ਹੋਵੇ, ਹੁਣ ਆਧਾਰ ਕਾਰਡ ਮੰਗਿਆ ਜਾਂਦਾ ਹੈ। ਅਜਿਹੇ ਵਿਚ ਸਵਾਲ ਹੈ ਕਿ ਛੋਟੇ ਬੱਚਿਆਂ ਦਾ ਆਧਾਰ ਕਾਰਡ ਬਣ ਸਕਦਾ ਹੈ? ਬਿਲਕੁਲ UIDAI ਦਾ ਕਹਿਣਾ ਹੈਕਿ ਆਧਾਰ ਬਣਵਾਉਣ ਲਈ ਕੋਈ ਨਿਊਨਤਮ ਉਮਰ ਹੱਦ ਨਹੀਂ ਹੈ। ਨਵਜੰਮੇ ਬੱਚੇ ਦਾ ਵੀ ਆਧਾਰ ਕਾਰਡ ਬਣਾਇਆ ਜਾ ਰਿਹਾ ਹੈ। ਇਸ ਲਈ ਇੰਡੀਆ ਪੋਸਟ ਦੀ ਡੋਰ ਸਟੈੱਪ ਸਰਵਿਸ ਵੀ ਹੈ ਜਿਸ ਵਿਚ ਨਜ਼ਦੀਕੀ ਪੋਸਟ ਆਫਿਸ ਦਾ ਮੁਲਾਜ਼ਮ ਘਰ ਆ ਕੇ ਬਾਲ ਆਧਾਰ ਕਾਰਡ ਬਣਾਏਗਾ। ਇਸ ਲਈ ਆਸਾਨ ਜਿਹਾ ਆਨਲਾਈਨ ਫਾਰਮ ਭਰਨਾ ਹੋਵੇਗਾ। ਇਸ ਦੇ ਨਾਲ ਹੀ ਬੱਚੇ ਦਾ ਬਰਥ ਸਰਟੀਫਿਕੇਟ, ਮਾਤਾ-ਪਿਤਾ ਦਾ ਆਧਾਰ ਕਾਰਡ ਦੀ ਕਾਪੀ ਦੇਣੀ ਹੋਵੇਗੀ।
ਯੂਆਈਡੀਏਆਈ ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ‘ਤੇ ਕੋਈ ਫੀਸ ਨਹੀਂ ਲਈ ਜਾਂਦੀ। ਇਸ ਲਈ ਨਾ ਤਾਂ ਬੱਚਿਆਂ ਦੀ ਬਾਇਓਮੀਟਰਕ ਹੁੰਦੀ ਹੈ ਤੇ ਨਾ ਹੀ ਰੇਟਿਨਾ ਸਕੈਨ ਹੁੰਦਾ ਹੈ। ਇਸ ਬਾਲ ਆਧਾਰ ਕਾਰਡ ਨੂੰ ਰਿਨਿਊ ਕਰਾਉਣਾ ਹੁੰਦਾ ਹੈ। ਜਦੋਂ ਬੱਚਾ 5 ਸਾਲ ਦੀ ਉਮਰ ਤੋਂ ਵੱਧ ਦਾ ਹੋ ਜਾਵੇ ਤਾਂ ਫਿਰ ਉਸ ਦਾ ਨਵਾਂ ਆਧਾਰ ਕਾਰਡ ਬਣਵਾਉਣਾ ਹੋਵੇਗਾ। ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ UIDAI ਦੀ ਡੋਰਸਟੈੱਪ ਸਰਵਿਸ ਦਾ ਫਾਇਦਾ ਲੈਣਾ ਵੀ ਆਸਾਨ ਹੈ।
UIDAI ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ ਤੇ ਉਹ ਦੂਰ-ਦੁਰਾਡੇ ਦੇ ਪਿੰਡਾਂ ਵਿਚ ਇਹ ਸਹੂਲਤ ਉਪਲਬਧ ਕਰਾ ਰਹੇ ਹਨ। UIDAI, ਆਧਾਰ ਕਾਰਡ ਜਾਰੀ ਕਰਨ ਵਾਲੀ ਅਥਾਰਟੀ, ਨੇ ਭਾਰਤ ਵਿੱਚ ਰਹਿਣ ਵਾਲੇ ਸਾਰੇ ਨਿਵਾਸੀਆਂ ਲਈ ਆਧਾਰ ਕਾਰਡ ਬਣਾਉਣ ਦੀ ਵਿਵਸਥਾ ਕੀਤੀ ਹੈ। ਇਸ ਵਿੱਚ ਉਮਰ ਦੀ ਕੋਈ ਹੱਦ ਤੈਅ ਨਹੀਂ ਕੀਤੀ ਗਈ ਹੈ।
ਬੱਚੇ ਦਾ ਆਧਾਰ ਕਾਰਡ ਬਣਵਾਉਣ ਲਈ ਸਿਰਫ ਉਨ੍ਹਾਂ ਦਾ ਬਰਥ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਬੱਚੇ ਦਾ ਜਨਮ ਪ੍ਰਮਾਣ ਪੱਤਰ ਵੀ ਨਹੀਂ ਹੈ ਤਾਂ ਹਸਪਤਾਲ ਵਲੋਂ ਜਾਰੀ ਕੀਤਾ ਗਿਆ ਡਿਸਚਾਰਜ ਸਰਟੀਫਿਕੇਟ ਜਾਂ ਸਕੂਲ ਦਾ ਆਈਡੀ ਕਾਰਡ ਵੀ ਕਾਫੀ ਹੈ। ਇਸ ਤੋਂ ਇਲਾਵਾ ਮਾਤਾ ਜਾਂ ਪਿਤਾ ਵਿਚੋਂ ਕਿਸੇ ਇਕ ਦਾ ਆਧਾਰ ਕਾਰਡ, ਵੋਟਰ ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਵਰਗਾ ਕੋਈ ਵੀ ਵੈਲਿਡ ਆਈਡੀ ਪਰੂਫ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ CM ਮਾਨ ਦਾ ਤੋਹਫਾ, ਪੰਜਾਬ ਪੁਲਿਸ ‘ਚ 1450 ਨਵੀਆਂ ਆਸਾਮੀਆਂ ਨੂੰ ਦਿੱਤੀ ਮਨਜ਼ੂਰੀ
ਬਾਲ ਆਧਾਰ ਕਾਰਡ ਲਈ ਸਿਰਫ ਬੱਚੇ ਦੀ ਫੋਟੋ ਲਈ ਜਾਂਦੀ ਹੈ। ਨਾਲ ਹੀ ਬੱਚੇ ਦੇ ਮਾਤਾ-ਪਿਤਾ ਵਿਚੋਂ ਕਿਸੇ ਇਕ ਦਾ ਆਧਾਰ ਕਾਰਡ ਦੇਣਾ ਜ਼ਰੂਰੀ ਹੈ। ਅਜਿਹੇ ਵਿਚ ਜੇਕਰ ਮਾਤਾ-ਪਿਤਾ ਦਾ ਆਧਾਰ ਨਾ ਹੋਵੇ ਤਾਂ ਪਹਿਲਾਂ ਉਸ ਨੂੰ ਬਣਵਾਉਣਾ ਹੋਵੇਗਾ। ਬਾਲ ਆਧਾਰ ਕਾਰਡ 5 ਸਾਲ ਤੱਕ ਦੀ ਉਮਰ ਲਈ ਹੋਵੇਗਾ, ਇਸ ਦੇ ਬਾਅਦ ਦੂਜਾ ਆਧਾਰ ਕਾਰਡ ਬਣਾਇਆ ਜਾਵੇਗਾ। ਇਸ ਲਈ ਉਸ ਦੀ ਫੋਟੋ, ਉਂਗਲੀਆਂ ਅਤੇ ਆਈਰਿਸ ਸਕੈਨ ਦਾ ਬਾਇਓਮੀਟਰਕ ਡਾਟਾ ਦੇਣਾ ਹੋਵੇਗਾ। ਇਸ ਦੇ ਬਾਅਦ ਜਦੋਂ ਉਹ 15 ਸਾਲ ਦਾ ਹੋਵੇਗਾ ਤਾਂ ਫਿਰ ਇਕ ਵਾਰ ਤੋਂ ਆਧਾਰ ਨਾਮਾਂਕਣ ਦੀ ਪ੍ਰਕਿਰਿਆ ਦੁਹਰਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –