ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲੇ ਦੇ ਨਯਾਗਾਓਂ ਕਸਬੇ ਦੇ ਇਕ ਨਿੱਜੀ ਰਿਜ਼ੋਰਟ ‘ਚ ਅੱਜ ਪੰਜਾਬ ਦੇ ਇਕ ਵਿਧਾਇਕ ਦਾ ਵਿਆਹ ਸਮਾਰੋਹ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੀਆਈਪੀ ਮਹਿਮਾਨ ਇਸ ਵਿੱਚ ਸ਼ਾਮਲ ਹੋਣ ਦੀ ਸੂਚਨਾ ਹੈ। ਇਹ ਵਿਆਹ ਪ੍ਰੋਗਰਾਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਅਮਲੋਹ ਵਿਧਾਨ ਸਭਾ ਸੀਟ ਤੋਂ ‘ਆਪ’ ਵਿਧਾਇਕ ਗੁਰਿੰਦਰ ਸਿੰਘ ਗੁਰੀ ਦਾ ਹੈ।

aap gurinder singh guri
ਮੁੱਖ ਮੰਤਰੀ ਦੀ ਆਮਦ ਕਾਰਨ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਇਸ ਰਿਜ਼ੋਰਟ ਨੂੰ ਜਾਣ ਵਾਲੀ ਹਰ ਸੜਕ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁੱਖ ਮੰਤਰੀ ਤੋਂ ਇਲਾਵਾ ਹੋਰ ਪਾਰਟੀਆਂ ਦੇ ਕਈ ਆਗੂਆਂ ਦੇ ਆਉਣ ਦੀ ਸੂਚਨਾ ਹੈ। ਗੁਰਿੰਦਰ ਸਿੰਘ ਗੁਰੀ ਦਾ ਵਿਆਹ ਫ਼ਿਰੋਜ਼ਪੁਰ ਦੀ ਇੱਕ ਲੜਕੀ ਨਾਲ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ 7 ਨਵੰਬਰ ਨੂੰ ਕਸਬਾ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਏ ਸਨ। ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਈ ਹੋਰ ਵੀ.ਆਈ.ਪੀਜ਼ ਨੇ ਸ਼ਿਰਕਤ ਕੀਤੀ।