ਜਗਰਾਓਂ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਆਪ ਆਗੂ ਨੇ ਦਬੋਚ ਲਿਆ। ਦੋਸ਼ੀ ਅਧਿਕਾਰੀ ਨੇ ਢਾਂਚੇ ਵਿੱਚੋਂ ਫੰਡ ਦੀ ਮਨਜ਼ੂਰੀ ਦੇਣ ਲਈ ਸਰਪੰਚ ਤੋਂ 15,000 ਰੁਪਏ ਮੰਗੇ ਸਨ। ਦੂਜੇੇ ਪਾਸੇ ਸਰਪੰਚ ਸੁਖਮਿੰਦਰ ਸਿੰਘ ਨੇ ਰਿਸ਼ਵਤ ਦੇਣ ਤੋਂ ਪਹਿਲਾਂ ਆਪ ਨੇਤਾ ਡਾ. ਕੇਐੱਨਐੱਸ ਕੰਗ ਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ, ਜਿਸ ਤੋਂ ਬਾਅਦ ਪੂਰੀ ਪਲਾਨਿੰਗ ਦੇ ਤਹਿਤ ਰਿਸ਼ਵਤ ਦੇਣ ਦਾ ਫੈਸਲਾ ਕੀਤਾ ਗਿਆ, ਪਰ ਰਿਸ਼ਵਤ ਦੀ ਰਕਮ ਦੇਣ ਤੋਂ ਪਹਿਲਾਂ ਨੋਟਾਂ ਦੇ ਨੰਬਰ ਆਦਿ ਨੋਟ ਕਰ ਲਓ।
ਆਪ ਨੇਤਾ ਕੰਗ ਨੇ ਕਿਹਾ ਕਿ ਬੀਡੀਪੀਓ ਨੇ ਪਿੰਡ ਬਸੈਮੀ ਦੇ ਸਰਪੰਚ ਸੁਖਮਿੰਦਰ ਸਿੰਘ ਦੇ ਪੰਚਾਇਤ ਪੰਡ ਨੂੰ ਮਨਜ਼ੂਰੀ ਦੇਣ ਲਈ 15 ਹਜ਼ਾਰ ਰੁਪਏ ਮੰਗਾਏ ਸਨ। ਇਹ ਮਾਮਲਾ ਸਰਪੰਚ ਬਸੈਮੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਭ ਤੋਂ ਪਹਿਲਾੰ ਨੋਟਾਂ ਦੇ ਨੰਬਰ ਨੋਟ ਕੀਤੇ ਤੇ ਤਸਵੀਰਾਂ ਵੀ ਲਈਆਂ। ਫਿਰ ਬੀਡੀਪੀਓ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਪੈਸੇ ਬੀਡੀਪੀਓ ਨੂੰ ਦੇ ਦਿੱਤੇ ਗਏ।
ਇਹ ਵੀ ਪੜ੍ਹੋ : ਬਠਿੰਡਾ : 4 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ, 23 ਲੱਖ ਨਕਦੀ, 70 ਕਿਲੋ ਘਿਓ, ਖੋਇਆ, ਪਨੀਰ ਲੈ ਗਏ ਚੋਰ
ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਕਥਿਤ ਤੌਰ ‘ਤੇ ਬੀਡੀਪੀਓ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇੰਨਾ ਹੀ ਨਹੀਂ ਰਿਸ਼ਵਤ ਦੀ ਰਕਮ ਉਸ ਦੇ ਬਟੁਏੇ ਤੋਂ ਕੱਢੀ ਗਈ, ਜਿਸ ਤੋਂ ਬਾਅਦ ਬੀਡੀਪੀਓ ਹੱਥਤ ਜੋੜ ਕੇ ਆਪ ਨੇਤਾ ਸਣੇ ਸਾਰੇ ਲੋਕਾਂ ਤੋਂ ਵਾਰ-ਵਾਰ ਮਾਫੀ ਮੰਗੀ, ਪਰ ਭੜਕੇ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕਹੀ।
ਵੀਡੀਓ ਲਈ ਕਲਿੱਕ ਕਰੋ : –