ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਦੀਪ ਪਾਠਕ ਨੇ ਸੰਸਦ ਵਿਚ ਪੰਜਾਬ ਦੇ ਬਕਾਇਆ ਫੰਡ ਦਾ ਮੁੱਦਾ ਚੁੱਕਿਆ। ਪੰਜਾਬ ਦਾ ਪੇਂਡੂ ਵਿਕਾਸ ਫੰਡ ਦਾ ਲਗਭਗ 5500 ਕਰੋੜ ਰੁਪਏ ਕੇਂਦਰ ਕੋਲ ਰੁਕਿਆ ਹੈ। ਦੂਜੇ ਪਾਸੇ ਨੈਸ਼ਨਲ ਹੈਲਥ ਮਿਸ਼ਨ ਦਾ 621 ਕਰੋੜ, MDF ਦਾ ਲਗਭਗ 850 ਕਰੋੜ ਤੇ ਸਪੈਸ਼ਲ ਅਸਿਸਟੈਂਟ ਦਾ 1800 ਕਰੋੜ ਰੁਪਏ ਕੇਂਦਰ ਨੇ ਰੋਕੇ ਹੋਏ ਹਨ।
ਇਸ ਮੁੱਦੇ ਨੂੰ ਰਾਜ ਸਭਾ ਵਿਚ ਸਾਂਸਦ ਸੰਦੀਪ ਪਾਠਕ ਨੇ ਜ਼ੋਰਦਾਰ ਤਰੀਕੇ ਨਾਲ ਸੰਸਦ ਵਿਚ ਚੁੱਕਿਆ। ਉਨ੍ਹਾਂਕਿਹਾ ਕਿ ਲਗਭਗ 8000 ਕਰੋੜ ਤੋਂ ਵੀ ਜ਼ਿਆਦਾ ਪੰਜਾਬ ਦਾ ਪੈਸਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ। ਹੱਥ ਜੋੜ ਕੇ ਅਪੀਲ ਹੈ ਕਿ ਪੰਜਾਬ ਨਾਲ ਅਨਿਆਂ ਨਾ ਹੋਵੇ। ਪਿਛਲੀਆਂ ਸਰਕਾਰਾਂ ਤੋਂ ਗਲਤੀ ਹੋਈ। ਇਸ ਦੇ ਬਾਅਦ ਸਾਡੀ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ। ਕੇਂਦਰ ਸਰਕਾਰ ਨੇ ਸਹਿਮਤੀ ਵੀ ਦਿੱਤੀ ਹੈ। ਇਸ ਦੇ ਬਾਵਜੂਦ ਫੰਡ ਜਾਰੀ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ : ਸੰਤ ਸੀਂਚੇਵਾਲ ਨੇ ਰਾਜਸਭਾ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਵਿੱਤੀ ਸੰਕਟ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪੇਟ ਪਾਲ ਰਿਹਾ ਹੈ। ਬਾਰਡਰ ‘ਤੇ ਦੇਸ਼ ਦੀ ਰੱਖਿਆ ਕਰ ਰਿਹਾ ਹੈ, ਦੇਸ਼ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਦੇ ਰਿਹਾ ਹੈ ਫਿਰ ਵੀ ਪੰਜਾਬ ਨਾਲ ਅਨਿਆਂ ਕਿਉਂ? ਪੰਜਾਬ ਦੇ ਹੱਕ ਦਾ ਪੈਸਾ ਪੰਜਾਬ ਨੂੰ ਦਿਓ, ਅਨਿਆਂ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ : –