ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਮੇਅਰ ਚੋਣਾਂ ਨੂੰ ਲੈ ਕੇ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ‘ਆਪ’ ਵੱਲੋਂ ਇੱਕ ਨਵਾਂ ਵੀਡੀਓ ਪੇਸ਼ ਕੀਤਾ ਗਿਆ ਹੈ। ਇਸ ‘ਚ ਚੋਣ ਅਧਿਕਾਰੀ ਅਨਿਲ ਮਸੀਹ ਬੈਲਟ ਪੇਪਰ ‘ਤੇ ਟਿੱਕ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਅਨਿਲ ਮਸੀਹ ਬੈਲਟ ਪੇਪਰ ‘ਤੇ ਟਿੱਕ ਕਰਦਾ ਹੈ ਅਤੇ ਬਾਅਦ ‘ਚ ਸੀਸੀਟੀਵੀ ਕੈਮਰੇ ਵੱਲ ਦੇਖਦਾ ਹੈ।
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਕੀਤੀ ਗਈ 25 ਸਕਿੰਟਾਂ ਦੀ ਵੀਡੀਓ ਵਿੱਚ ਮਸੀਹ ਨੂੰ ਸੀਸੀਟੀਵੀ ਕੈਮਰੇ ਵੱਲ ਵੇਖਦੇ ਹੋਏ ਅਤੇ ਬੈਲਟ ਪੇਪਰਾਂ ‘ਤੇ ਨਿਸ਼ਾਨ ਲਗਾ ਕੇ ਇੱਕ ਖੁੱਲ੍ਹੇ ਬਕਸੇ ਵਿੱਚ ਪਾਉਂਦੇ ਦੇਖਿਆ ਜਾ ਸਕਦਾ ਹੈ। ਪੋਸਟ ਵਿੱਚ ਲਿਖਿਆ ਹੈ, “ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ?
ਆਪ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਪਹਿਲਾਂ ਬੈਲਟ ਪੇਪਰ ਨੂੰ ਧਿਆਨ ਨਾਲ ਦੇਖਿਆ। ਜਿਨ੍ਹਾਂ ਬੈਲਟ ਪੇਪਰਾਂ ਉਪਰ ਮੋਹਰ ਸੀ, ਉਨ੍ਹਾਂ ‘ਤੇ ਟਿਕ ਲਾਏ। ਜਿਨ੍ਹਾਂ ਦੇ ਹੇਠਾਂ ਵੱਲ ਮੋਹਰ ਸੀ, ਉਨ੍ਹਾਂ ਨੂੰ ਸਾਈਨ ਕੀਤਾ ਅਤੇ ਬਿਨਾਂ ਦੇਰੀ ਕੀਤੇ ਸਿੱਧਾ ਬਾਸਕੇਟ ਵਿੱਚ ਰੱਖ ਦਿੱਤਾ।
ਵੀਡੀਓ ਦੇਖਣ ਤੋਂ ਬਾਅਦ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ ਵਾਈ ਚੰਦਰਚੂੜ ਨੇ ਕਿਹਾ – ‘ਇਹ ਸਪੱਸ਼ਟ ਹੈ ਕਿ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਗਈ ਹੈ, ਕੀ ਚੋਣਾਂ ਇਸ ਤਰ੍ਹਾਂ ਕਰਵਾਈਆਂ ਜਾਂਦੀਆਂ ਹਨ? ਇਸ ਆਦਮੀ (ਚੋਣ ਅਧਿਕਾਰੀ) ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ,’ ਇਹ ਕੈਮਰੇ ਵੱਲ ਕਿਉਂ ਦੇਖ ਰਿਹਾ ਹੈ ਅਤੇ ਫਿਰ ਭਗੌੜਿਆਂ ਵਾਂਗ ਭੱਜ ਕਿਉਂ ਰਿਹਾ ਹੈ?
ਇਹ ਵੀ ਪੜ੍ਹੋ : ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, WTC ‘ਚ 100+ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਬੱਲੇਬਾਜ਼
ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ। ਜਿਸ ਤੋਂ ਬਾਅਦ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਖੁਦ ਜਵਾਬ ਦੇਣ ਲਈ ਤਲਬ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ। ਅਨਿਲ ਮਸੀਹ ਭਾਜਪਾ ਨਾਲ ਜੁੜਿਆ ਹੋਇਆ ਹੈ। ਉਸ ਨੂੰ ਪ੍ਰਸ਼ਾਸਕ ਦੀ ਤਰਫੋਂ ਨਿਗਮ ਦਾ ਨਾਮਜ਼ਦ ਕੌਂਸਲਰ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –