ਲੁਧਿਆਣਾ ‘ਚ ਸਕੂਲ ਵੈਨ ‘ਚੋਂ ਬੱਚੀ ਨੂੰ ਕਿਡਨੈਪ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਕਿਡਨੈਪ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਪਿਤਾ ਹੀ ਹੈ। ਬੱਚੀ ਦੇ ਮਾਪਿਆਂ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਦੱਸਿਆ ਗਿਆ ਹੈ ਕਿ ਇਸੇ ਰੰਜਿਸ਼ ਵਿੱਚ ਉਸ ਨੇ ਬੱਚੀ ਨੂੰ ਚੁੱਕਿਆ।
ਬਲਿਵੰਦਰ ਨੇ ਦੱਸਿਆ ਕਿ ਉਸ ਦੀ ਧੀ ਕਾਜਲ ਰਾਣਾ ਦਾ ਵਿਆਹ 2019 ਵਿੱਚ ਕਰਨਾਲ ਦੇ ਅੰਕਿਤ ਰਾਣਾ ਨਾਲ ਬੋਇਆ ਸੀ। ਉਹ ਆਪਣੇ ਪਤੀ ਦੇ ਨਾਲ ਵਿਦੇਸ਼ ਵਿਚ ਰਹਿੰਦੀ ਸੀ। ਉਥੇ ਉਸ ਦਾ ਪਤੀ ਉਸ ਨੂੰ ਪ੍ਰੇਸ਼ਾਨ ਕਰਨ ਲੱਗਾ। ਕਾਜਲ ਨੇ ਅੰਕਿਤ ਖਿਲਾਫ 2021 ਵਿੱਚ ਕੋਰਟ ਵਿੱਚ ਕੇਸ ਕਰ ਦਿੱਤਾ। ਉਸ ਦੀ ਧੀ ਆਰਾਧਿਆ ਦੀ ਪਰਵਰਿਸ਼ ਖੁਦ ਕਰਨਾ ਚਾਹੁੰਦੀ ਹੈ।
ਸ਼ੁੱਕਰਵਾਰ ਨੂੰ ਉਸ ਦੀ ਦਿਹਾਤੀ ਆਰਾਧਿਆ ਸਕੂਲ ਵੈਨ ਤੋਂ ਉਤਰ ਕੇ ਘਰ ਆ ਰਹੀ ਸੀ। ਉਸ ਦੀ ਨਾਨੀ ਉਸ ਨੂੰ ਲੈਣ ਲਈ ਖੜ੍ਹੀ ਸੀ। ਇੰਨੇ ਵਿੱਚ ਉਸ ਦਾ ਜਵਾਈ ਅੰਕਿਤ ਰਾਣਾ ਆਇਆ ਅਤੇ ਕੰਡਕਟਰ ਤੋਂ ਬੱਚੀ ਨੂੰ ਲੈ ਕੇ ਭੱਜਿਆ ਗਿਆ। ਕੁਝ ਦੂਰੀ ‘ਤੇ ਉਸ ਦੇ ਸਾਥੀ ਗੱਡੀ ਵਿੱਚ ਮੌਜੂਦ ਸਨ।
ਕੰਡਕਟਰ ਨੇ ਮਾਇਆਪੁਰੀ ਤੱਕ ਕਾਰ ਦਾ ਪਿੱਛਾ ਕੀਤਾ। ਗੱਡੀ ਦੀ ਖਿੜਕੀ ਵਿੱਚ ਹੱਥ ਪਾ ਕੇ ਉਸ ਨੇ ਗੱਡੀ ਰੁਕਵਾਈ। ਕਾਰ ਵਿੱਚ ਬੈਠੇ ਲੋਕਾਂ ਨੇ ਕੰਡਕਟਰ ‘ਤੇ ਬੇਸਬਾਲ ਬੈਟ ਤੋਂ ਹਮਲਾ ਕਰ ਦਿੱਤਾ, ਜਿਸ ਤੋਂ ਅੰਕਿਤ ਉਸ ਦੀ ਦੋਹਤੀ ਨੂੰ ਲੈ ਕੇ ਫਰਾਰ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਅੰਕਿਤ ਉਸ ਦੀ ਦੋਹਤੀ ਨਾਲ ਕਾਰ ਵਿੱਚ ਮਾਰਕੁੱਟ ਕਰਦਾ ਹੋਇਆ ਲੈ ਕੇ ਗਿਆ ਹੈ।
ਇਹ ਵੀ ਪੜ੍ਹੋ : G-20 ਦਾ ਪੰਜਾਬ ‘ਚ ਵਿਰੋਧ, ਸੜਕਾਂ ‘ਤੇ ਉਤਰੇ ਕਿਸਾਨ, ਇਸ ਦਿਨ ਤੋਂ ਟ੍ਰੇਨਾਂ ਰੋਕਣ ਦਾ ਕੀਤਾ ਐਲਾਨ
ਬਲਵਿੰਦਰ ਨੇ ਕਿਹਾ ਕਿ ਅੰਕਿਤ ‘ਤੇ ਅਗਵਾ ਤੇ ਮਾਰਕੁੱਟ ਦੀਆਂ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਸ ਦੀ ਧੀ ਕਾਜਲ ਟੀਚਰ ਹੈ ਅਤੇ ਉਸ ਦੀ ਵੀ ਜਾਨ ਨੂੰ ਖਤਰਾ ਹੈ। ਪੁਲਿਸ ਨੂੰ ਅੰਕਿਤ ਦਾ ਪਾਸਪੋਰਟ ਜ਼ਬਤ ਕਰਨਾ ਚਾਹੀਦਾ ਕਿਉਂਕਿ ਉਹ ਕੈਨੇਡਾ ਭੱਜ ਸਕਦਾ ਹੈ.
ਇਸ ਮਾਮਲੇ ਵਿੱਚ ਚੌਂਕੀ ਇੰਚਾਰਜ ਗੁਰਦਿਆਲ ਸਿਘ ਨੇ ਕਿਹਾ ਕਿ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ਨੂੰ ਬੁਲਾਇਆ ਹੈ। ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: