ਪੰਜਾਬ ਵਿੱਚ ਮਾਈਨਿੰਗ ਵਾਲੇ ਦੀ ਗਲਤੀ ਕਰਕੇ ਇੱਕ ਪਰਿਵਾਰ ਉਜੜ ਗਿਆ। ਮਾਮਲਾ ਪਿੰਡ ਬਜੂਹਾ ਕਲਾਂ ਦਾ ਹੈ, ਜਿਥੇ ਆਪਣੇ ਪਤੀ ਨਾਲ ਮੋਟਰਸਾਈਕਲ ਸਵਾਰ ਔਰਤ ਨੂੰ ਇੱਕ ਟਿੱਪਰ ਨੇ ਕੁਚਲ ਦਿੱਤਾ। ਇਸ ਦੌਰਾਨ ਉਸ ਦੇ ਨਾਲ ਛੋਟੀ ਬੱਚੀ ਵੀ ਸੀ, ਜੋਕਿ ਗੰਭੀਰ ਜ਼ਖਮੀ ਹੋ ਗਈ। ਹਾਦਸਾ ਹੋਣ ਮਗਰੋਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦੇ ਵੀ ਦੋਸ਼ ਲਾਏ ਗਏ।
ਮਿਲੀ ਜਾਣਕਾਰੀ ਮੁਤਾਬਕ ਯੋਗਰਾਜ ਵਾਸੀ ਬਜੂਹਾ ਕਲਾਂ ਆਪਣੀ ਪਤਨੀ ਕਮਲਜੀਤ ਕੌਰ ਤੇ ਪੋਤੀ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਦੌਰਾਨ ਅੱਗੇ ਇੱਕ ਟਿੱਪਰ ਸਿੱਧਾ ਜਾ ਰਿਹਾ ਸੀ ਤੇ ਦੂਜੇ ਪਾਸਿਓਂ ਇੱਕ ਟਰੱਕ ਆ ਰਿਹਾ ਸੀ। ਟਰੱਕ ਆਉਂਦਾ ਵੇਖ ਟਿੱਪਰ ਡਰਾਈਵਰ ਨੇ ਆਪਣਾ ਵਾਹਨ ਪਿੱਛੇ ਵੱਲ ਨੂੰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਿੱਛਿਓਂ ਯੋਗਰਾਜ ਨੇ ਅਵਾਜ਼ਾਂ ਵੀ ਮਾਰੀਆਂ, ਹਾਰਨ ਵੀ ਵਜਾਏ ਪਰ ਉਸ ਨੇ ਧਿਆਨ ਨਹੀਂ ਦਿੱਤਾ ਤੇ ਟਿੱਪਰ ਪਿੱਛੇ ਕਰ ਦਿੱਤਾ, ਜਿਸ ਦੇ ਥੱਲੇ ਆਉਣ ਨਾਲ ਕਮਲਜੀਤ ਕੌਰ ਦੀ ਮੌਤ ਹੋ ਗਈ ਅਤੇ ਬੱਚੀ ਗੰਬੀਰ ਜ਼ਖਮੀ ਹੋ ਗਈ। ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਦੌਰਾਨ ਕਿਸਾਨ ਜਥੇਬੰਦੀਆਂ, ਪੁਲਿਸ ਪ੍ਰਸ਼ਾਸਨ ਤੇ ਮਾਈਨਿੰਗ ਅਫਸਰ ਵੀ ਪਹੁੰਚ ਗਏ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਰੋਸ ਕਰਦੇ ਹੋਏ ਰੋਡ ਬੰਦ ਕਰ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕੱਟੜਾ ਐਕਸਪ੍ਰੈਸ ਵੇਅ ‘ਤੇ ਭਰਤੀ ਪਾਉਣ ਦਾ ਕੰਮ ਚੱਲ ਰਿਹਾ ਸੀ ਪਰ ਇਥੋਂ ਮਿਟੀ ਲਿਜਾਈ ਜਾ ਰਹੀ ਸੀ ਤੇ ਡੂੰਘੀ ਪੁਟਾਈ ਕੀਤੀ ਜਾ ਰਹੀ ਸੀ। ਮੌਕੇ ‘ਤੇ ਕਿਸਾਨਾਂ ਤੇ ਮਾਈਨਿੰਗ ਅਫਸਰਾਂ ਦੀ ਬਹਿਸ ਵੀ ਹੋ ਗਈ। ਮਾਈਨਿੰਗ ਅਫਸਰ ਕਾਗਜ਼ ਚੈੱਕ ਕਰ ਰਹੇ ਸਨ ਕਿ ਇਥੇ ਮਾਈਨਿੰਗ ਹੋ ਵੀ ਸਕਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਬੈਂਕ ਦੀ ਕੰਧ ਤੋੜ ਕੇ ਕੀਤੀ ਲੱਖਾਂ ਦੀ ਚੋਰੀ, ਨਕਦੀ ਲਿਜਾਂਦਾ ਚੋਰ ਡਿੱਗਿਆ ਗਟਰ ‘ਚ, ਘਟਨਾ CCTV ‘ਚ ਕੈਦ
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਧਾਰੀਵਾਲ ਦੀ ਹਦੂਦ ਅੰਦਰ ਟਿੱਪਰ ਥੱਲੇ ਆਉਣ ਨਾਲ ਔਰਤ ਦੀ ਮੌਤ ਹੋ ਗਈ ਹੈ। ਲਿੰਕ ਰੋਡ ‘ਤੇ ਮਿੱਟੀ ਦਾ ਭਰਿਆ ਟੈਂਕਰ ਜਾ ਰਿਹਾ ਸੀ, ਉਥੇ ਹੀ ਮੋਟਰਸਾਈਕਲ ‘ਤੇ ਔਰਤ, ਉਸ ਦਾ ਪਤੀ ਤੇ ਪੋਤੀ ਜਾ ਰਹੇ ਸਨ। ਡਰਾਈਵਰ ਨੇ ਪਿੱਛੇ ਵੇਖਿਆ ਤੇ ਔਰਤ ਟਿੱਪਰ ਹੇਠਾਂ ਆ ਗਈ, ਜਦਕਿ ਪੋਤੀ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ਤੇ ਖੜ੍ਹੇ ਦੋਵੇਂ ਵਾਹਨਾਂ ਦੇ ਡਰਾਈਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਕੰਪਨੀ ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਮਾਮਲਾ ਦਰਜ ਕਰਨ ਲਈ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –