ਮੋਗਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਸਰਹਿੰਦ ਦੇ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਹਾਦਸੇ ਵਿਚ ਡਰਾਈਵਰ ਦੀ ਮੌਤ ਹੋ ਗਈ। ਟੈਂਪੂ ਟ੍ਰੈਵਲ ਵਿਚ ਸਵਾਰ ਬੱਚਿਆਂ ਦੇ ਦੇ ਸੱਟਾਂ ਲੱਗੀਆਂ ਹਨ ਤੇ 16 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਟੈਂਪੂ ਟ੍ਰੈਵਲ ਨਾਲ ਆਵਾਰਾ ਪਸ਼ੂ ਦੇ ਟਕਰਾਉਣ ਕਾਰਨ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਹੈਤੇ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ।
ਮੋਗਾ ਦੇ ਪਿੰਡ ਖੋਸਾ ਰਣਸਿੰਘ ਕਲਾ ਦੇ ਦੋ ਪਰਿਵਾਰ ਜਿਨ੍ਹਾਂ ਵਿਚ ਕੁਝ ਪ੍ਰਵਾਸੀ ਭਾਰਤੀ ਵੀ ਹਨ, ਇਹ ਲੋਕ ਆਨੰਦਪੁਰ ਤੇ ਫਤਿਹਗੜ੍ਹ ਸਾਹਿਬ ਦੀ ਤੀਰਥ ਯਾਤਰਾ ‘ਤੇ ਗਏ ਸਨ ਤੇ ਆਪਣੇ ਪਿੰਡ ਪਰਤ ਰਹੇ ਸਨ। ਜਦੋਂ ਮੋਗਾ ਤੋਂ ਸਿਰਫ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਨ ਤਾਂ ਪਿੰਡ ਟੀਆਈ ਦੇ ਸਾਹਮਣੇ ਉਨ੍ਹਾਂ ਦੇ ਟੈਂਪੂ ਅੱਗੇ ਇਕ ਆਵਾਰਾ ਜਾਨਵਰ ਆ ਗਿਆ ਜਿਸ ਨਾਲ ਗੱਡੀ ਟਕਰਾ ਗਈ ਤੇ ਟੱਕਰ ਵਿਚ ਗੱਡੀ ਵਿਚ ਸਵਾਰ 16 ਲੋਕ ਜ਼ਖਮੀ ਹੋ ਗਏ।