ਬੀਤੀ ਦੇਰ ਰਾਤ ਅੰਬਾਲਾ-ਦਿੱਲੀ-ਜੰਮੂ ਹਾਈਵੇ ‘ਤੇ ਵੱਡਾ ਬੱਸ ਹਾਦਸਾ ਵਾਪਰਿਆ। ਜਿਸ ਵਿਚ 7 ਦੀ ਮੌਤ ਗਈ ਤੇ 20 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਅੰਬਾਲਾ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਯੂਪੀ ਦੇ ਸ਼ਰਧਾਲੂਆਂ ਨਲਾ ਭਰੀ ਇਹ ਟ੍ਰੈਵਲਰ ਖੜ੍ਹੇ ਟਰੱਕ ਵਿਚ ਜਾ ਟਕਰਾਈ ਸੀ।
ਅੰਬਾਲਾ ਦੇ ਐੱਨਡੀਆਈ ਪਲਾਜਾ ਮੋਹੜਾ ਕੋਲ ਜੀਟੀ ਰੋਡ ‘ਤੇ ਇਹ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਯੂਪੀ ਦੇ ਬੁਲੰਦਸ਼ਹਿਰ ਦੇ ਸ਼ਰਧਾਲੂ ਵੈਸ਼ਣੋ ਮਾਤਾ ਮੰਦਰ ਜਾ ਰਹੇ ਸਨ। ਇਸ ਦੌਰਾਨ ਇਥੇ ਇਕ ਖੜ੍ਹੇ ਟਰਾਲੇ ਨਾਲ ਉਨ੍ਹਾਂ ਦੀ ਟ੍ਰੈਵਲਰ ਗੱਡੀ ਟਕਰਾ ਗਈ।
ਇਹ ਵੀ ਪੜ੍ਹੋ : ‘1971 ‘ਚ ਮੋਦੀ ਹੁੰਦਾ ਕਰਤਰਾਪੁਰ ਭਾਰਤ ‘ਚ ਹੁੰਦਾ…’, ਪਟਿਆਲਾ ‘ਚ ਬੋਲੇ PM ਮੋਦੀ
ਹਾਦਸੇ ਵਿਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਕੁਝ ਬੱਚੇ ਵੀ ਸਾਮਲ ਹਨ। ਦੂਜੇ ਪਾਸੇ 25 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਨੇੜੇ ਆਦੇਸ਼ ਹਸਪਤਾਲ ਤੇ ਹੋਰਨਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।