ਲੁਧਿਆਣਾ ਦੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਨੇੜੇ ਬਣੇ ਫਲਾਈਓਵਰ ‘ਤੇ ਦੇਰ ਰਾਤ 1 ਵਜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ACP ਸੰਦੀਪ ਸਿੰਘ ਅਤੇ ਗੰਨਮੈਨ ਪਰਮਜੋਤ ਸਿੰਘ ਵਜੋਂ ਹੋਈ।
ਜਾਣਕਾਰੀ ਮੁਤਾਬਕ ਫਾਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗੰਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸਨ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈ ਓਵਰ ‘ਤੇ ਇੱਕ ਓਵਰਟੇਕ ਕਰ ਰਹੀ ਸਕਾਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ।
ਇਹ ਵੀ ਪੜ੍ਹੋ : 13-0 ਦਾ ਟੀਚਾ, ਵਲੰਟੀਅਰਾਂ ‘ਚ ਜਿੱਤ ਦਾ ਜੋਸ਼ ਭਰਨਗੇ CM ਮਾਨ, ਮੋਗਾ ਤੇ ਜਲੰਧਰ ‘ਚ ਅੱਜ ਹੋਵੇਗੀ ਰੈਲੀ
ਟੱਕਰ ਇਨੀ ਭਿਆਨਕ ਸੀ ਕਿ ਫਾਰਚੂਨਰ ਗੱਡੀ ਨੂੰ ਮੌਕੇ ‘ਤੇ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ, ਜਿਸ ਵੇਲੇ ਗੱਡੀ ਨੂੰ ਅੱਗ ਲੱਗੀ ਏਸੀਪੀ, ਗੰਨਮੈਨ ਤੇ ਡਰਾਈਵਰ ਗੱਡੀ ਦੇ ਵਿੱਚ ਹੀ ਸਨ ਅਤੇ ਘਟਨਾ ਵੇਲੇ ਨੇੜੇ ਖੜ੍ਹੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਇਸ ਖਬਰ ਦੀ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਪੁੱਜ ਗਈ।
ਵੀਡੀਓ ਲਈ ਕਲਿੱਕ ਕਰੋ -: