ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਡ੍ਰੋਨ ਰਾਹੀਂ ਭਾਰਤੀ ਸਰਹੱਦ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬੀਐੱਸਐੱਫ ਦੀ ਚੌਕਸੀ ਨਾਲ ਅਸਫਲ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਹੁਣ ਆਪਣੇ ਪਲਾਨ ਵਿਚ ਬਦਲਾਅ ਕੀਤਾ ਹੈ। ਬੀਐੱਸਐੱਫ ਦੀ ਸਖਤੀ ਦੇ ਬਾਵਜੂਦ ਪਾਕਿਸਤਾਨ ਤੋਂ ਸਨੀਵਾਰ ਨੂੰ ਇਕ ਵਾਰ ਫਿਰ ਡ੍ਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ। ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਰਚ ਦੌਰਾਨ ਡ੍ਰੋਨ ਨੂੰ ਜ਼ਬਤ ਕਰ ਲਿਆ। ਡ੍ਰੋਨ ਦੇ ਨਾਲ ਬੀਐੱਸਐੱਫ ਨੇ 3.5 ਕਰੋੜ ਦੀ ਹੈਰੋਇਨ ਨੂੰ ਵੀ ਜ਼ਬਤ ਕੀਤਾ ਹੈ।
BSF ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਡ੍ਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਾਹਵਾ ਤੋਂ ਬਰਾਮਦ ਕੀਤਾ ਗਿਆ। ਡ੍ਰੋਨ ਨੇ ਦਿਨ ਦੇ ਸਮੇਂ ਭਾਰਤੀ ਸਰਹੱਦ ਵਿਚ ਘੁਸਪੈਠ ਕੀਤੀ ਸੀ ਪਰ ਕਿਸੇ ਨੇ ਇਸ ਨੂੰ ਡਿੱਗਦੇ ਹੋਏ ਦੇਖ ਲਿਆ ਤੇ ਬੀਐੱਸਐੱਫ ਨੂੰ ਇਸ ਦੀ ਸੂਚਨਾ ਦਿੱਤੀ। ਬੀਐੱਸਐੱਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਪਿੰਡ ਮਹਾਵਾ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਿਸ ਵਿਚ BSF ਤੇ ਪੰਜਾਬ ਪੁਲਿਸ ਨੂੰ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਇਹ ਇਕ ਕਵਾਰਡਕਾਪਟਰ DJI ਮਾਵਿਕ ਛੋਟਾ ਡ੍ਰੋਨ ਹੈ ਜਿਸ ਨੂੰ ਕੁਝ ਸਮੇਂ ਤੋਂ ਪਾਕਿਸਾਤਨ ਤਸਕਰ ਵਰਤ ਰਹੇ ਹਨ।
ਬੀਤੀ ਸ਼ਾਮ ਬੀਐੱਸਐੱਫ ਨੂੰ ਪਿੰਡ ਮਾਹਵਾ ਤੋਂ ਡ੍ਰੋਨ ਮਿਲਿਆ। ਉਥੇ ਇਸ ਦੇ ਨਾਲ ਹੀ ਅੱਧਾ ਕਿਲੋ ਹੈਰੋਇਨ ਨੂੰ ਵੀ ਜ਼ਬਤ ਕੀਤਾ ਗਿਆ ਹੈ। ਬੀਐੱਸਐੱਫ ਵੱਲੋਂ ਜ਼ਬਤ ਕੀਤੀ ਗਈ ਹੈਰੋਇਨ ਦੀ ਇੰਟਰਨੈਸ਼ਨਲ ਕੀਮਤ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਬਿਆਸ ਦਰਿਆ ‘ਚ ਡੁੱਬਣ ਨਾਲ 2 ਬੱਚਿਆਂ ਦੀ ਮੌ.ਤ, ਖੇਡਦੇ ਸਮੇਂ ਵਾਪਰਿਆ ਹਾਦਸਾ
ਬੀਤੇ ਕੁਝ ਮਹੀਨਿਆਂ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਲਗਾਤਾਰ ਪਾਕਿਸਤਾਨੀ ਡ੍ਰੋਨ ਡਿਗਾਉਣ ਵਿਚ ਸਫਲਤਾ ਹਾਸਲ ਕੀਤੀ।ਇਹ ਮਹੀਨੇ ਵਿਚ ਚੌਥਾ ਡ੍ਰੋਨ ਹੈ ਜਿਸ ਨੂੰ ਬੀਐੱਸਐੱਫ ਅਧਿਕਾਰੀਆਂ ਨੇ ਰਿਕਵਰ ਕੀਤਾ ਹੈ ਜਿਸ ਦੇ ਬਾਅਦ ਪਾਕਿਤਸਕਰਾਂ ਨੇ ਆਪਣੇ ਕੰਮ ਦੇ ਤਰੀਕਿਆਂ ਨੂੰ ਹੀ ਬਦਲ ਦਿੱਤਾ। ਪਾਕਿ ਤਸਕਰ ਹੁਣ ਹੈਰੋਇਨ ਦੀ ਛੋਟੀ ਖੇਪ ਨੂੰ ਛੋਟੇ ਡ੍ਰੋਨ ਵਿਚ ਬੰਨ੍ਹ ਕੇ ਭਾਰਤੀ ਸਰਹੱਦ ਵਿਚ ਭੇਜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: