ਆਏ ਦਿਨ ਵਪਾਰੀਆਂ ਨੂੰ ਬਦਮਾਸ਼ਾਂ ਵੱਲੋਂ ਧਮਕੀਆਂ ਦਿੱਤੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਜਿਸ ਵਿਚ ਪਹਿਲਾਂ ਹੀ ਮੁੱਲਾਂਪੁਰ ਦਾਖਾ ਸ਼ਹਿਰ ਸੁਨਿਆਰੇ ਨੂੰ ਧਮਕੀ ਮਿਲੀ ਸੀ ਤੇ ਦੂਜੀ ਧਮਕੀ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਮਿਲੀ ਸੀ ਜਿਸ ਤੋਂ 10 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਕਾਰਵਾਈ ਕਰਦਿਆਂ 2 ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਇਕ ਮੁਲਜ਼ਮ NRI ਤੇ ਦੂਜਾ ਲੁਧਿਆਣੇ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਇਕ ਮੁਲਜ਼ਮ ਨੂੰ ਕਾਬੂ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਲਾਂਪੁਰ ਵਪਾਰੀ ਤੋਂ 10 ਲੱਖ ਰੁਪਏ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤਹਿਤ FIR ਨੰਬਰ 14, 7 ਫਰਵਰੀ 2024 ਨੂੰ ਰਜਿਸਟਰਡ ਕੀਤੀ ਗਈ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤੇ SHO ਦਾਖਾ ਦੀ ਟੀਮ ਵੱਲੋਂ 4 CIA ਤੇ 4 ਸਾਈਬਰ ਸੈੱਲ ਦੀ ਟੀਮ ਨੇ ਸਪੋਰਟ ਕੀਤਾ ਤੇ ਡੀਐੱਸਪੀ ਦਾਖਾ ਵੱਲੋਂ ਕੇਸ ਦੀ ਸੁਪਰਵੀਜ਼ਨ ਕੀਤੀ ਗਈ। ਇਕ ਮਹੀਨੇ ਬਾਅਦ 15 ਮਾਰਚ 2024 ਨੂੰ FIR ਵਿਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਰਾਹੁਲ ਤੇ ਵਿਸ਼ਾਲ ਦੇਵ ਵਜੋਂ ਹੋਈ ਹੈ। ਇਹ ਦੋਵੇਂ ਭਰਾ ਹਨ ਤੇ ਵਰਿੰਦਰ ਕੁਮਾਰ ਇਨ੍ਹਾਂ ਦੇ ਪਿਤਾ ਹਨ।
ਇਹ ਵੀ ਪੜ੍ਹੋ : ਪੁੱਤ ਜੰਮੇ ‘ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਬੋਲੇ-‘ਮੇਰੇ ਲਈ ਸ਼ੁੱਭਦੀਪ ਹੀ ਵਾਪਸ ਆਇਆ ਹੈ ‘
ਵਿਸ਼ਾਲ ਲੁਧਿਆਣੇ ਦਾ ਰਹਿਣ ਵਾਲਾ ਹੈ ਜਦੋਂ ਕਿ ਰਾਹੁਲ NRI ਹੈ। ਵਿਸ਼ਾਲ ਵਪਾਰੀ ਦੇ ਦਫਤਰ ਵਿਚ ਹੀ ਕੰਮ ਕਰਦਾ ਸੀ ਤੇ ਕਿਸੇ ਕਾਰਨ ਕਰਕੇ ਦੋਵਾਂ ਵਿਚ ਮਤਭੇਦ ਸਨ ਜਿਸ ਕਾਰਨ ਵਿਸ਼ਾਲ ਦੇਵ ਨੇ ਵਪਾਰੀ ਦਾ ਨੰਬਰ ਰਾਹੁਲ ਨੂੰ ਦਿੱਤਾ ਤੇ ਦੋਵਾਂ ਨੇ ਮਿਲ ਕੇ ਵਪਾਰੀ ਨੂੰ ਧਮਕੀਆਂ ਦਿੱਤੀਆਂ। ਹੁਣ ਕੇਸ ਨੂੰ ਹੱਲ ਕਰ ਲਿਆ ਗਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: