ਸੀਬੀਆਈ ਦੀ ਇੱਕ ਅਦਾਲਤ ਨੇ ਪੰਜਾਬ ਦੇ ਜੇਲ੍ਹ ਵਿਭਾਗ ਨਾਲ ਜੁੜੇ ਕਾਨੂੰਨ ਅਧਿਕਾਰੀ ਮੁਨੀਸ਼ ਮਿੱਤਲ ਨੂੰ ਅੱਠ ਸਾਲ ਪਹਿਲਾਂ ਦਰਜ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਹੈ। ਉਸ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਮਿੱਤਲ ਨੂੰ 25 ਅਗਸਤ, 2015 ਨੂੰ ਸੀਬੀਆਈ ਨੇ ਨਾਭਾ ਜੇਲ੍ਹ ਵਿੱਚ ਬੰਦ ਇੱਕ ਦੋਸ਼ੀ ਦੀ ਜਲਦੀ ਰਿਹਾਈ ਲਈ ਕਥਿਤ ਤੌਰ ‘ਤੇ 7,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਸੀਬੀਆਈ ਨੇ ਦਾਅਵਾ ਕੀਤਾ ਕਿ ਦੋਸ਼ੀ ਨੇ ਆਪਣੀ ਕੈਦ ਦੇ 20 ਵਿੱਚੋਂ 14 ਸਾਲ ਪੂਰੇ ਕਰ ਲਏ ਹਨ। ਕੈਦੀ ਦੇ ਚੰਗੇ ਆਚਰਣ ਕਾਰਨ ਉਸਦੀ ਬਾਕੀ 6 ਸਾਲ ਦੀ ਸਜ਼ਾ ਘੱਟ ਕਰ ਦਿੱਤੀ ਗਈ। ਕੈਦੀ ਨੇ ਪੂਰੀ ਸਜ਼ਾ ਦੀ ਫਾਈਲ ਪਾਸ ਕਰਾਉਣ ਲਈ ਪੰਜਾਬ ਏਡੀਜੀਪੀ ਜੇਲ੍ਹ (ਦਫਤਰ) ਵਿਚ ਤਾਇਨਾਤ ਕਾਨੂੰਨ ਅਧਿਕਾਰੀ ਮਨੀਸ਼ ਮਿੱਤਲ ਨਾਲ ਸੰਪਰਕ ਕੀਤਾ ਸੀ।
ਇਹ ਵੀ ਪੜ੍ਹੋ : ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ: ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
ਮਨੀਸ਼ ਨੇ ਫਾਈਲ ਪਾਸਕਰਨ ਤੇ ਕੇਸ ਆਪਣੇ ਪੱਖ ਵਿਚ ਕਰਨ ਲਈ ਸ਼ਿਕਾਇਤਕਰਤਾ ਤੋਂ 7 ਹਜ਼ਾਰ ਦੀ ਰਿਸ਼ਵਤ ਮੰਗੀ ਸੀ। 25 ਅਗਸਤ ਨੂੰ ਲਾਅ ਅਫਸਰ ਨੇ ਪੈਸੇ ਲੈ ਕੇ ਉਸ ਨੂੰ ਸੈਕਟਰ17 ਸਥਿਤ ਏਡੀਜੀਪੀ ਆਫਿਸ ਵਿਚ ਬੁਲਾਇਆ। ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਮਿੱਤਲ ਨੂੰ ਸੈਕਟਰ 17 ਚੰਡੀਗੜ੍ਹ ਸਥਿਤ ਵਿਭਾਗ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: