ਬੇਂਗਲੁਰੂ ਦੇ ਮਸ਼ਹੂਰ ਕੈਫੇ ਰਾਮੇਸ਼ਵਰਮ ਵਿਚ ਧਮਾਕਾ ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ 10 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕੇ ਤੋਂ ਬਾਅਦ ਉਥੇ ਹੜਫਾ-ਦਫੜੀ ਮਚ ਗਈ। ਹਾਦਸਾ ਉਦੋਂ ਵਾਪਰਿਆ ਜਦੋਂ ਵੱਡੀ ਗਿਣਤੀ ਵਿਚ ਲੋਕ ਕੈਫੇ ਅੰਦਰ ਮੌਜੂਦ ਸਨ। ਧਮਾਕਾ ਮਗਰੋਂ 5 ਮਿੰਟਾਂ ਵਿਚ ਹੀ ਹਫੜਾ-ਦਫੜੀ ਮਚ ਗਈ।
ਖਬਰ ਮੁਤਾਬਕ ਕੈਫੇ ਵਿਚ ਇਕ ਸ਼ਖਸ ਆਇਆ ਸੀ ਜਿਸ ਦੇ ਹੱਥ ਵਿਚ ਬੈਗ ਸੀ। ਉਸ ਬੈਗ ਵਿਚ ਡਿਵਾਈਸ ਰੱਖੀ ਹੋਈ ਸੀ ਜਿਸ ਕਾਰਨ ਇਹ ਧਮਾਕਾ ਹੋਇਆ। ਹਾਲਾਂਕਿ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸ ਦੇਈਏ ਕਿ ਕੈਫੇ ਵਿਚ ਲੋਕ ਲਾਈਨਾਂ ਵਿਚ ਖੜ੍ਹੇ ਹੋ ਕੇ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਹੇ ਸਨ ਕਿ ਇਸੇ ਦਰਮਿਆਨ ਜ਼ਬਰਦਸਤ ਧਮਾਕਾ ਹੋ ਜਾਂਦਾ ਹੈ ਤੇ ਭਾਜੜਾਂ ਪੈ ਜਾਂਦੀਆਂ ਹਨ।
ਇਹ ਵੀ ਪੜ੍ਹੋ : 48 ਸਾਲ ਦੀ ਉਮਰ ‘ਚ ਤੀਜੀ ਵਾਰ ਪਿਤਾ ਬਣੇ ਸ਼ੋਇਬ ਅਖਤਰ, ਬੇਗਮ ਰੁਬਾਬ ਖਾਨ ਨੇ ਧੀ ਨੂੰ ਦਿੱਤਾ ਜਨਮ
ਮੌਕੇ ਉਤੇ ਬੰਬ ਡਿਫਿਊਜ਼ ਕਰਨ ਦੀਆਂ ਟੀਮਾਂ ਪਹੁੰਚ ਗਈਆਂ ਹਨ। ਇਹ ਬੰਗਲੌਰ ਦਾ ਕਾਫੀ ਮਸ਼ਹੂਰ ਕੈਫੇ ਹੈ। ਧਮਾਕੇ ਤੋਂ ਬਾਅਦ ਪੁਲਿਸ ਚੱਪੇ-ਚੱਪੇ ਦੀ ਛਾਣਬੀਣ ਕਰ ਰਹੀ ਹੈ। ਡੌਗ ਸੁਕਐਡ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਜਿਹੜੇ ਵਿਅਕਤੀ ਵੱਲੋਂ ਬੈਗ ਵਿਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ ਉਸ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ। ਆਲੇਦੁਆਲੇ ਦੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਡਿਪਟੀ ਸੀਐੱਮ ਵੱਲੋਂ ਕਿਹਾ ਗਆ ਹੈ ਕਿ ਸੀਸੀਟੀਵੀ ਕੈਮਰੇ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਉਮਰ 28 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।