ਪੰਜਾਬ ‘ਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੌਰਾਨ ਠੰਡੇ ਪਾਣੀ ਨਾਲ ਨਹਾਉਣਾ ਇੱਕ ਨੌਜਵਾਨ ਲਈ ਮਹਿੰਗਾ ਸਾਬਤ ਹੋਇਆ। ਆਪਣੇ ਦੋਸਤਾਂ ਨਾਲ ਮਜ਼ਾਕ ਕਰਦੇ ਹੋਏ ਨੌਜਵਾਨ ਨੇ ਇਸ ਕੜਾਕੇ ਦੀ ਠੰਡ ਵਿੱਚ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤ ਲਾ ਲਈ ਸੀ। ਪਹਿਲਾਂ ਨੌਜਵਾਨ ਨਹਾਇਆ, ਪਰ ਕੁਝ ਦੇਰ ਵਿਚ ਹੀ ਉਸ ਨੂੰ ਠੰਡ ਲੱਗਣ ਲੱਗ ਪਈ ਅਤੇ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੇ ਉਸ ਨੂੰ ਚੁੱਕ ਕੇ ਭਵਾਨੀਗੜ੍ਹ, ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਠੀਕ ਹੈ।
ਪੰਜਾਬ ਵਿੱਚ ਸਰਦੀ ਕਾਰਨ ਦਿਨ ਦਾ ਤਾਪਮਾਨ 4 ਤੋਂ 10 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਸੀਤ ਲਹਿਰ ਦੇ ਇਸ ਦੌਰ ਵਿੱਚ ਸਰੀਰ ਵਿੱਚ ਮਾਮੂਲੀ ਜਿਹਾ ਖਿਲਵਾੜ ਵੀ ਜਾਨਲੇਵਾ ਸਿੱਧ ਹੋ ਸਕਦਾ ਹੈ। ਐਸ.ਐਮ.ਓ ਭਵਾਨੀਗੜ੍ਹ ਡਾ: ਵਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਸ਼ਹਿਰ ‘ਚ ਰਹਿੰਦੇ ਕੁਝ ਦੋਸਤਾਂ ਨੇ ਠੰਡੇ ਪਾਣੀ ਨਾਲ ਨਹਾਉਣ ਅਤੇ ਰਾਤ ਨੂੰ ਘੱਟ ਕੱਪੜਿਆਂ ‘ਚ ਬਾਹਰ ਘੁੰਮਣ ਦੀ ਸ਼ਰਤ ਲਗਾਈ ਸੀ। ਮੁੰਡਿਆਂ ਨੇ ਆਪਣੇ ਸਰੀਰ ‘ਤੇ ਥੋੜ੍ਹਾ ਜਿਹਾ ਪਾਣੀ ਪਾਇਆ ਹੀ ਸੀ ਕਿ ਇਕ ਪਤਲੇ ਮੁੰਡੇ ਨੂੰ ਠੰਡ ਲੱਗਣ ਲੱਗੀ। ਡਾ. ਖੋਸਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਪਤਲੇ ਹੁੰਦੇ ਹਨ, ਠੰਡ ਲੱਗਣ ਤੋਂ ਬਾਅਦ ਮਸਲ ਤੇ ਵਿਸਕੋ ਕੰਟ੍ਰੈਕਸ਼ਨ (ਮਾਸਪੇਸ਼ੀਆਂ ਤੇ ਨਾੜੀਆਂ ਦਾ ਸੁੰਗੜਨਾ) ਫੇਜ਼ ਵਿੱਚ ਚਲੇ ਜਾਂਦੇ ਹਨ। ਇਸ ਨਾਲ ਸਰੀਰ ‘ਚ ਖੂਨ ਦਾ ਪ੍ਰਵਾਹ ਵਧਦਾ ਹੈ। ਇਸ ਨਾਲ ਹਾਰਟ ਅਟੈਕ, ਬ੍ਰੇਨ ਹੈਮਰੇਜ ਜਾਂ ਅਧਰੰਗ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਇਸ ਨੌਜਵਾਨ ਦੀ ਥਾਂ ਕੋਈ ਬਜ਼ੁਰਗ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ।
ਇਹ ਵੀ ਪੜ੍ਹੋ : 520 ਨੌਜਵਾਨਾਂ ਨੂੰ ਅੱਜ ਮਿਲੇਗੀ ਸਰਕਾਰੀ ਨੌਕਰੀ, CM ਮਾਨ ਚੰਡੀਗੜ੍ਹ ‘ਚ ਸੌਂਪਣਗੇ ਨਿਯੁਕਤੀ ਪੱਤਰ
ਸਿਹਤ ਮਾਹਿਰ ਅਤੇ ਐਸ.ਐਮ.ਓ ਡਾ.ਖੋਸਾ ਨੇ ਕਿਹਾ ਕਿ ਉਹ ਸਰਦੀਆਂ ਵਿੱਚ ਠੰਡੇ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ ਹਨ। ਉਨ੍ਹਾਂ ਮੁਤਾਬਕ ਦਿਲ ਦਾ ਦੌਰਾ ਜਾਂ ਸਟ੍ਰੋਕ ਉਦੋਂ ਆਉਂਦਾ ਹੈ, ਜਦੋਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਜ਼ਰੂਰੀ ਖੂਨ ਨਹੀਂ ਮਿਲਦਾ ਤੇ ਬਲੱਡ ਕਲੌਟ ਕਰਕੇ ਬੰਦ ਹੋ ਜਾਂਦੀਆਂ ਹਨ। ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਅਚਾਨਕ ਠੰਡੇ ਪਾਣੀ ਨਾਲ ਨਹਾਉਣਾ ਮਹਿੰਗਾ ਸਾਬਤ ਹੋ ਸਕਦਾ ਹੈ। ਠੰਡੇ ਪਾਣੀ ਨਾਲ ਸਰੀਰ ਸ਼ੌਕ ਵਿਚ ਆ ਜਾਂਦਾ ਹੈ, ਜਿਸ ਨਾਲ ਚਮੜੀ ਵਿੱਚ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਖੂਨ ਦਾ ਦੌਰਾਨ ਹੌਲੀ ਹੋ ਜਾਂਦਾ ਹੈ। ਦਿਲ ਵੀ ਤੇਜ਼ੀ ਨਾਲ ਧੜਕਨ ਲੱਗਦਾ ਹੈ, ਤਾਂਕਿ ਖੂਨ ਨੂੰ ਪੰਪ ਕਰਕੇ ਸਰੀਰ ਵਿੱਚ ਪਹੁੰਚਾ ਸਕੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”