ਭਾਰਤ ਆਟਾ ਤੇ ਭਾਰਤ ਤਦਾਲ ਤੋਂ ਬਾਅਦ ਹੁਣ ਸਰਕਾਰ ਨੇ ਭਾਰਤ ਰਾਈਸ ਪੇਸ਼ ਕੀਤੇ ਹਨ। ਆਮ ਆਦਮੀ ‘ਤੇ ਮਹਿੰਗਾਈ ਦਾ ਪਰਛਾਵਾਂ ਨਾ ਪਏੇ, ਇਸ ਦੇ ਲਈ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਬਾਜ਼ਾਰ ਵਿੱਚ ਕਿੰਨੀ ਵੀ ਮਹਿੰਗਾਈ ਕਿਉਂ ਨਾ ਛਾਈ ਹੋਵੇ, ਪਰ ਆਮ ਆਦਮੀ ਦੀ ਥਾਲੀ ਸਸਤੀ ਰਖਣ ਲਈ ਹਰ ਚੀਜ਼ ਨੂੰ ਡਿਸਕਾਊਂਟ ਰੇਟ ‘ਤੇ ਵੇਚਿਆ ਜਾ ਰਿਹਾ ਹੈ।
ਮਾਮਲੇ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਚੌਲ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਇਹ ਚੌਲ ਸਰਕਾਰੀ ਏਜੰਸੀਆਂ ਰਾਹੀਂ ਆਮ ਆਦਮੀ ਤੱਕ ਪਹੁੰਚਾਏ ਜਾਣਗੇ। ਇਸ ਦੇ ਲਈ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ), ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐਨ.ਸੀ.ਸੀ.ਐਫ.), ਕੇਂਦਰੀ ਭੰਡਾਰ ਦੀਆਂ ਦੁਕਾਨਾਂ ਅਤੇ ਮੋਬਾਈਲ ਵੈਨਾਂ ਰਾਹੀਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਖਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੌਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਭਾਰਤ ਚੌਲ ਵੇਚਣ ਦੀ ਲੋੜ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੌਲਾਂ ਦੀ ਮਹਿੰਗਾਈ 14.1 ਫੀਸਦੀ ਵਧੀ ਹੈ ਅਤੇ ਇਸ ਦੀ ਕੀਮਤ 43.3 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹੀ ਹੈ ਕਿ ਪਹਿਲਾਂ ਕੀਮਤਾਂ ਅਤੇ ਫਿਰ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ।
ਇਸ ਵੇਲੇ ਕੇਂਦਰ ਸਰਕਾਰ ਆਟਾ ਅਤੇ ਛੋਲਿਆਂ ਦੀ ਦਾਲ ਵੀ ਸਸਤੇ ਭਾਅ ‘ਤੇ ਵੇਚ ਰਹੀ ਹੈ। ਸਰਕਾਰੀ ਏਜੰਸੀਆਂ ਦੇ ਆਉਟਲੈਟਾਂ ‘ਤੇ ਭਾਰਤ ਆਟਾ 27.50 ਰੁਪਏ ਪ੍ਰਤੀ ਕਿਲੋ ਅਤੇ ਭਾਰਤ ਦਾਲ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਇਸਦੇ ਲਈ ਦੇਸ਼ ਭਰ ਵਿੱਚ 2,000 ਰਿਟੇਲ ਪੁਆਇੰਟ ਬਣਾਏ ਗਏ ਹਨ। ਇਸੇ ਤਰਜ਼ ‘ਤੇ ਭਾਰਤ ਚੌਲ ਵੀ ਵੇਚੇ ਜਾਣਗੇ।
ਸਰਕਾਰ ਸਿਰਫ਼ ਅਨਾਜ ਹੀ ਨਹੀਂ, ਸਗੋਂ ਪਿਆਜ਼ ਅਤੇ ਟਮਾਟਰ ਵੀ ਆਪਣੇ ਆਉਟਲੈਟਾਂ ‘ਤੇ ਸਸਤੇ ਭਾਅ ‘ਤੇ ਵੇਚਦੀ ਹੈ। ਜੇਕਰ ਪਿਆਜ਼ ਦੀ ਗੱਲ ਕਰੀਏ ਤਾਂ ਇਸ ਨੂੰ ਮਦਰ ਡੇਅਰੀ, ਸੈਫਲ ਸਮੇਤ ਵੱਖ-ਵੱਖ ਚੈਨਲਾਂ ਰਾਹੀਂ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸਰਕਾਰ ਨੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਪਿਛਲੇ ਕੁਝ ਦਿਨਾਂ ਵਿੱਚ ਕਈ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ : ਇਸ ਵਾਰ ਵੈਸ਼ਨੋ ਦੇਵੀ ਮੰਦਰ ‘ਚ ਰਿਕਾਰਡ ਤੋਰ ਪਹੁੰਚੇ ਮਾਤਾ ਦੇ ਭਗਤ, 10 ਸਾਲਾਂ ਮਗਰੋਂ ਅਜਿਹਾ ਚਮਤਕਾਰ
ਇਸ ਤੋਂ ਪਹਿਲਾਂ ਸਰਕਾਰ ਨੇ ਪ੍ਰਚੂਨ ਬਾਜ਼ਾਰ ‘ਚ ਚੌਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ। ਇੰਨਾ ਹੀ ਨਹੀਂ, ਬਾਸਮਤੀ ਚੌਲਾਂ ਦੇ ਨਿਰਯਾਤ ਲਈ ਫਲੋਰ ਪ੍ਰਾਈਸ ਵੀ 1200 ਡਾਲਰ ਪ੍ਰਤੀ ਟਨ ਤੈਅ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਘਟਾ ਕੇ 950 ਡਾਲਰ ਕਰ ਦਿੱਤਾ ਗਿਆ। ਭਾਰਤੀ ਖੁਰਾਕ ਨਿਗਮ (FCI) ਨੇ ਹਾਲ ਹੀ ਵਿੱਚ 29 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਤੇ ਕਰੀਬ 4 ਲੱਖ ਟਨ ਚੌਲਾਂ ਦੀ ਨਿਲਾਮੀ ਕੀਤੀ ਹੈ। ਸਰਕਾਰ ਕੋਲ ਇਸ ਸਮੇਂ 1.79 ਕਰੋੜ ਟਨ ਚੌਲਾਂ ਦਾ ਭੰਡਾਰ ਹੈ।
ਨਵੰਬਰ ਮਹੀਨੇ ਅਨਾਜ ਦੀ ਮਹਿੰਗਾਈ ਦਰ 10.3 ਫੀਸਦੀ ਰਹੀ, ਜਿਸ ਕਾਰਨ ਆਮ ਆਦਮੀ ਦੀ ਥਾਲੀ ਵੀ ਪ੍ਰਭਾਵਿਤ ਹੋ ਰਹੀ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਸਾਰੀਆਂ ਜ਼ਰੂਰੀ ਵਸਤਾਂ ਸਸਤੇ ਭਾਅ ‘ਤੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ –
ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ