ਰਿਟਾਇਰਡ ਨੇਵੀ ਅਧਿਕਾਰੀ ਜੋਸੇਫ ਡਿਟੁਰੀ ਨੂੰ ਇਕ ਮਹੱਤਵਪੂਰਨ ਸੋਧ ਲਈ ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਪਾਣੀ ਅੰਦਰ ਰਹਿਣ ਲਈ ਕਿਹਾ ਗਿਆ ਸੀ। ਵਿਗਿਆਨਕ ਇਹ ਜਾਣਨਾ ਚਾਹੁੰਦੇ ਸਨ ਕਿ ਦਬਾਅ ਵਾਲੇ ਵਾਤਾਵਰਣ ਵਿਚ ਪਾਣੀ ਦੇ ਹੇਠਾਂ ਰਹਿਣ ਦਾ ਮਨੁੱਖੀ ਸਰੀਰ ‘ਤੇ ਕੀ ਪ੍ਰਭਾਵ ਪੈਂਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਗਿਆਨਕ ਇਹ ਜਾਮਕੇ ਹੈਰਾਨ ਰਹਿ ਗਏ ਕਿ ਅਟਲਾਂਟਿਕ ਮਹਾਸਾਗਰ ਦੀ ਡੂੰਘਾਈ ਵਿਚ ਤਿੰਨ ਮਹੀਨੇ ਤੋਂ ਵੀ ਵਧ ਸਮਾਂ ਰਹਿਣ ਦੇ ਬਾਅਦ ਬਾਹਰ ਨਿਕਲਣ ‘ਤੇ ਡਿਟੁਰੀ ਦੀ ਉਮਰ 10 ਸਾਲ ਘੱਟ ਗਈ ਸੀ।
ਜਾਂਚ ਦੇ ਬਾਅਦ ਪਤਾ ਲੱਗਾ ਕਿ ਡਿਟੁਰੀ ਦੇ ਟੇਲੀਓਮੀਅਰ ਤਿੰਨ ਮਹੀਨੇ ਪਹਿਲਾਂ ਦੀ ਤੁਲਨਾ ਵਿਚ 20 ਫੀਸਦੀ ਲੰਬੇ ਹੋ ਗਏ ਸਨ। ਟੇਲੀਓਮੀਅਰ ਗੁਣ ਸੂਤਰਾਂ ਦੇ ਅੰਤ ‘ਤੇ ਪਾਏ ਜਾਣ ਵਾਲੇ ਡੀਐੱਨਏ ਦੇ ਕਵਰ ਹੁੰਦੇ ਹਨ ਜਿਨ੍ਹਾਂ ਦੀ ਲੰਬਾਈ ਉਮਰ ਵਧਣ ਦੇ ਨਾਲ ਘੱਟ ਹੁੰਦੀ ਜਾਂਦੀ ਹੈ।
ਟੇਲੀਓਮੀਅਰ ਲੰਬੇ ਹੋਣ ਤੋਂ ਇਲਾਵਾ ਡਿਟੁਰੀ ਦੀ ਸਟੇਮ ਸੈਲ ਦੀ ਗਿਣਤੀ ਵਧ ਗਈ ਹੈ, ਉਨ੍ਹਾਂ ਦੀ ਪੂਰੀ ਸਿਹਤ ਵਿਚ ਇਕ ਅਦਭੁੱਤ ਬਦਲਾਅ ਦੇਖਿਆ ਗਿਆ। ਉਨ੍ਹਾਂ ਨੂੰ ਨੀਂਦ ਵੀ ਬਹੁਤ ਚੰਗੀ ਆਉਣ ਲੱਗੀ। ਉਨ੍ਹਾਂ ਦਾ ਕੋਲੈਸਟ੍ਰਾਲ ਦਾ ਸਿਰਫ 72 ਅੰਕ ਤੱਕ ਘੱਟ ਹੋ ਗਿਆ ਤੇ ਸਰੀਰ ਵਿਚ ਸੋਜਿਸ਼ ਪੈਦਾ ਕਰਨ ਵਾਲੇ ਤੱਤਾਂ ਦੀ ਮਾਤਰਾ ਅੱਧੀ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਪਾਣੀ ਦੇ ਅੰਦਰ ਦੇ ਦਬਾਅ ਦੀ ਵਜ੍ਹਾ ਨਾਲ ਹੋਏ ਜਿਸ ਦੇ ਸਰੀਰ ‘ਤੇ ਕਈ ਫਾਇਦੇਮੰਦ ਅਸਰ ਹੁੰਦੇ ਹਨ।
ਇਹ ਵੀ ਪੜ੍ਹੋ : ਪਟਿਆਲਾ ਪੁਲਿਸ ਨੇ ਬੀਟੀਐਸ ਪਲੇਟ ਚੋਰਾਂ ਦੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼, 3 ਦਬੋਚੇ
ਡਿਟੁਰੀ ਨੇ ਕਿਹਾ ਕਿ ਸਾਨੂੰ ਅਜਿਹੀਆਂ ਥਾਵਾਂ ਦੀ ਲੋੜ ਹੈ ਜਿਥੇ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਾ ਹੋਵੇ। ਲੋਕਾਂ ਨੂੰ ਦੋ ਹਫਤੇ ਦੇ ਵੇਕੇਸ਼ਨ ‘ਤੇ ਭੇਜਿਆ ਜਾਵੇ ਜਿਥੇ ਉਨ੍ਹਾਂ ਦੇ ਪੈਰ ਸਾਫ ਕੀਤੇ ਜਾਣ, ਉਹ ਆਰਾਮ ਕਰਨਤੇ ਹਾਇਪਰਬੈਰਿਕ ਦਵਾਈ ਦੇ ਫਾਇਦੇ ਚੁੱਕ ਸਕਣ। ਹਾਈਪਰਬੈਰਿਕ ਦਵਾਈ ਦਾ ਮਤਲਬ ਹੈ ਜ਼ਿਆਦਾ ਦਬਾਅ ਵਾਲੀ ਸਥਿਤੀ ਵਿਚ ਆਕਸੀਜਨ ਦੇਣਾ। ਡਿਟੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੇਟਾਬਾਲਿਜ਼ਮ ਵਿਚ ਵੀ ਕਾਫੀ ਸੁਧਾਰ ਦੇਖਿਆ। ਪਾਣੀ ਦੇ ਅੰਦਰ ਰਹਿਣ ਦੌਰਾਨ ਉਹ ਹਫਤੇ ਵਿਚ 5 ਦਿਨ ਸਿਰਫ ਐਕਸਰਸਾਈਜ਼ ਬੈਂਡ ਦੀ ਮਦਦ ਨਾਲ ਇਕ ਘੰਟੇ ਤੋਂ ਜ਼ਿਆਦਾ ਵਰਕਾਊਟ ਕਰਦੇ ਸਨ।ਆਪਣੇ 93 ਦਿਨ ਦੀ ਇਸ ਕੋਸ਼ਿਸ਼ ਦੌਰਾਨ ਜੋਸੇਫ ਡਿਟੁਰੀ ਨੇ ਇਕ ਵੱਡੀ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਪਾਣੀ ਦੇ ਅੰਦਰ ਰਹਿਣ ਦਾ ਜੋ ਪਹਿਲਾ ਵਿਸ਼ਵ ਰਿਕਾਰਡ ਸੀ, ਉਸ ਨੂੰ ਤੋੜ ਦਿੱਤਾ। ਇਹ ਰਿਕਾਰਡ 73 ਦਿਨ ਦਾ ਸੀ।