ਫਰੀਦਕੋਟ ਸ਼ਹਿਰ ‘ਚ ਇੱਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦੋਂ ਧੀ ਦੇ ਵਿਆਹ ਦੀ ਬਰਾਤ ਪਹੁੰਚਣ ਤੋਂ ਪਹਿਲਾਂ ਹੀ ਪਿਤਾ ਦੀ ਮੌਤ ਹੋ ਗਈ। ਵਿਆਹ ‘ਚ ਮਾਤਮ ਵਾਲਾ ਮਾਹੌਲ ਹੋ ਗਿਆ। ਜਿਵੇਂ ਹੀ ਧੀ ਦੀ ਡੋਲੀ ਉਠੀ, ਉਸ ਦੇ ਕੁਝ ਸਮੇਂ ਮਗਰੋਂ ਪਿਤਾ ਦੀ ਅਰਥੀ ਵੀ ਉਠੀ। ਦੁਪਹਿਰ ਬਾਅਦ ਫਰੀਦਕੋਟ ਦੇ ਰਾਮ ਬਾਗ ਵਿੱਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਘਟਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਲਈ ਜਿੰਨਾ ਸਦਮੇ ਵਾਲੀ ਸੀ, ਓਨਾ ਹੀ ਆਮ ਲੋਕਾਂ ਲਈ ਵੀ ਘੱਟ ਨਹੀਂ ਸੀ। ਲੋਕਾਂ ਦੀ ਹਮਦਰਦੀ ਪੀੜਤ ਪਰਿਵਾਰ ਪ੍ਰਤੀ ਸੀ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਪੀੜਤ ਪਰਿਵਾਰ ਨੂੰ ਧੀ ਦੇ ਵਿਆਹ ‘ਤੇ ਵਧਾਈ ਦੇਣ ਜਾਂ ਪਿਤਾ ਦੀ ਮੌਤ ‘ਤੇ ਦੁੱਖ ਪ੍ਰਗਟ ਕਰਨ। ਇਹ ਘਟਨਾ ਫਰੀਦਕੋਟ ਸ਼ਹਿਰ ਦੀ ਬਾਜ਼ੀਗਰ ਬਸਤੀ ਦੀ ਹੈ।
ਮ੍ਰਿਤਕ ਗੁਰਨੇਕ ਸਿੰਘ ਦੇ ਪੁੱਤਰ ਲਖਬੀਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਭੈਣ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ, ਅਜਿਹੇ ‘ਚ ਆਉਣ ਵਾਲੀ ਬਰਾਤ ਨੂੰ ਰੋਕਣਾ ਠੀਕ ਨਹੀਂ ਹੁੰਦਾ। ਇਸ ਤੋਂ ਬਾਅਦ ਭੈਣ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਪਿਤਾ ਦਾ ਅੰਤਿਮ ਸੰਸਕਾਰ ਕੀਤਾ।
ਇਹ ਵੀ ਪੜ੍ਹੋ : ਪਰਾਲੀ ਸਾੜਨ ਵਾਲਿਆਂ ‘ਤੇ ਪ੍ਰਸ਼ਾਸਨ ਹੋਇਆ ਸਖ਼ਤ, ਵਿਦੇਸ਼ ਜਾਣ ਲਈ ਨਹੀਂ ਮਿਲੇਗਾ ਵੀਜ਼ਾ
ਮ੍ਰਿਤਕ ਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਮ੍ਰਿਤਕ ਗੁਰਨੇਕ ਸਿੰਘ ਬਹੁਤ ਖੁਸ਼ ਸੀ ਅਤੇ ਧੀ ਦੇ ਵਿਆਹ ਲਈ ਪਰਿਵਾਰ ਸਮੇਤ ਕਾਫੀ ਤਿਆਰੀਆਂ ਕੀਤੀਆਂ ਹੋਈਆਂ ਸਨ ਪਰ ਧੀ ਦੇ ਵਿਆਹ ਦੀ ਬਰਾਤ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਤੋਂ ਸਾਰੇ ਹੈਰਾਨ ਹਨ।
ਵੀਡੀਓ ਲਈ ਕਲਿੱਕ ਕਰੋ -: