ਚੋਣ ਕਮਿਸ਼ਨ ਦੀ ਸਿਫਾਰਸ਼ ਦੇ ਬਾਅਦ ਸਰਕਾਰ ਨੇ ਬਜ਼ੁਰਗ ਵੋਟਰਾਂ ਲਈ ਪੋਸਟਲ ਬੈਲਟ ਤੋਂ ਵੋਟਿੰਗ ਕਰਨ ਵਾਲੇ ਚੁਣਾਵੀ ਨਿਯਮ ਵਿਚ ਤਬਦੀਲੀ ਕੀਤੀ ਹੈ। ਹੁਣ ਸਿਰਫ 85 ਸਾਲ ਤੋਂ ਵਧ ਉਮਰ ਦੇ ਬਜ਼ੁਰਗ ਵੋਟਰ ਹੀ ਪੋਸਟਲ ਬੈਲਟ ਨਾਲ ਵੋਟਿੰਗ ਕਰ ਸਕਣਗੇ। ਅਜੇ ਤੱਕ 80 ਸਾਲ ਤੋਂ ਵਧ ਉਮਰ ਦੇ ਲੋਕ ਇਸ ਸਹੂਲਤ ਦੇ ਯੋਗ ਸਨ।
ਕਾਨੂੰਨ ਮੰਤਰਾਲੇ ਨੇ ਗਜ਼ਟ ਨੋਟੀਫਿਕੇਸ਼ਨ ਵਿਚ ਦੱਸਿਆ ਕਿ 85 ਸਾਲ ਦੀ ਉਮਰ ਪਾਰ ਕਰ ਚੁੱਕੇ ਵੋਟਰਸ ਨੂੰ ਇਹ ਸਹੂਲਤ ਦੇਣ ਲਈ ਚੋਣ ਸੰਚਾਲਨ ਨਿਯਮ 1961 ਵਿਚ ਸੋਧ ਕੀਤਾ ਗਿਆ ਹੈ। ਇਹ ਬਦਲਾਅ ਅਪ੍ਰੈਲ-ਮਈ 2024 ਵਿਚ ਹੋਣ ਵਾਲੀਆਂ ਲੋਕ ਸਭਾ ਤੇ 4 ਰਾਜ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਿਮਾਚਲ ‘ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਰਫਬਾਰੀ, ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਚੋਣ ਕਮਿਸ਼ਨ ਨੇ 9 ਫਰਵਰੀ ਨੂੰ ਦੇਸ਼ ਦੇ ਕੁੱਲ ਵੋਟਰਾਂ ਦੀ ਗਿਣਤੀ ਦਾ ਖੁਲਾਸਾ ਕੀਤਾ ਸੀ। ਕਮਿਸ਼ਨ ਨੇ 28 ਸੂਬਿਆਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੋਟਰਾਂ ਨਾਲ ਜੁੜੀ ਰਿਪੋਰਟ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਵਿਚ 97 ਕਰੋੜ ਲੋਕ ਵੋਟਿੰਗ ਕਰ ਸਕਣਗੇ। ਰਿਪੋਰਟ ਮੁਤਾਬਕ ਦੇਸ਼ ਵਿਚ 1.85 ਕਰੋੜ ਵੋਟਰਾਂ ਦੀ ਉਮਰ 80 ਸਾਲ ਤੋਂ ਵਧ ਹੈ। ਦੂਜੇ ਪਾਸੇ 100 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 2.38 ਲੱਖ ਹੈ।