ਆਮ ਤੌਰ ‘ਤੇ ਕਈ ਕਾਰਨਾਂ ਕਰਕੇ ਲੋਕਾਂ ਦੀ ਆਵਾਜ਼ ਚਲੀ ਜਾਂਦੀ ਹੈ, ਖਾਸ ਕਰਕੇ ਜੇਕਰ ਅਸੀਂ ਬ੍ਰੇਨ ਸਟ੍ਰੋਕ ਦੀ ਗੱਲ ਕਰੀਏ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਮਰੀਜ਼ ਆਪਣੀ ਆਵਾਜ਼ ਗੁਆ ਬੈਠਦਾ ਹੈ। ਏਮਜ਼ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਅਜਿਹੀ ਥੈਰੇਪੀ ਤਿਆਰ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਲੋਕ ਆਪਣੀ ਗੁਆਚੀ ਹੋਈ ਆਵਾਜ਼ ਮੁੜ ਪਰਤ ਹਾਸਲ ਕਰ ਸਕਦੇ ਹਨ। ਏਮਜ਼ ਦੇ ਨਿਊਰੋਲੋਜੀ ਵਿਭਾਗ ਦੀ ਅਚਾਰੀਆ ਡਾ. ਦੀਪਤੀ ਵਿਭਾ ਨੇ ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਕਿ ਮਿਊਜ਼ਿਕ ਥੈਰੇਪੀ ਰਾਹੀਂ ਅਸੀਂ ਮਰੀਜ਼ਾਂ ਦੀ ਗੁਆਚੀ ਆਵਾਜ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਏਮਜ਼ ਵੱਲੋਂ ਤਿਆਰ ਕੀਤੀ ਜਾ ਰਹੀ ਮਿਊਜ਼ਿਕ ਥੈਰੇਪੀ ਨਾਲ ਮਰੀਜਾਂ ਦੀ ਆਵਾਜ਼ ਜਲਦੀ ਪਰਤ ਸਕਦੀ ਹੈ।
ਆਵਾਜ਼ ਕਿਵੇਂ ਵਾਪਸ ਆਉਂਦੀ ਹੈ?
ਡਾ. ਦੀਪਤੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਆਵਾਜ਼ ਚਲੀ ਜਾਂਦੀ ਹੈ, ਉਨ੍ਹਾਂ ਨੂੰ ਸਪੀਚ ਥੈਰੇਪੀ ਰਾਹੀਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਆਧਾਰ ‘ਤੇ ਅਸੀਂ ਇਕ ਪ੍ਰੋਗਰਾਮ ਤਿਆਰ ਕਰ ਰਹੇ ਹਾਂ, ਜਿਸ ‘ਚ ਮਿਊਜ਼ੀਕਲ ਥੈਰੇਪੀ ਹੋਵੇਗੀ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਰੀਜ਼ ਸਪੀਚ ਥੈਰੇਪੀ ਲਈ ਲਗਾਤਾਰ ਹਸਪਤਾਲ ਨਹੀਂ ਆ ਪਾਉਂਦਾ। ਅਜਿਹੇ ‘ਚ ਜੇ ਅਜਿਹਾ ਪ੍ਰੋਟੋਕੋਲ ਤਿਆਰ ਕੀਤਾ ਜਾਵੇ ਜਿਸ ਦਾ ਮਰੀਜ਼ ਆਸਾਨੀ ਨਾਲ ਪਾਲਣ ਕਰ ਸਕੇ ਤਾਂ ਉਸ ਦੀ ਆਵਾਜ਼ ਵਾਪਸ ਆ ਸਕਦੀ ਹੈ।
ਡਾ. ਦੀਪਤੀ ਨੇ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ ਇਸ ਤਰ੍ਹਾਂ ਦੀ ਮਿਊਜ਼ਿਕ ਥੈਰੇਪੀ ‘ਤੇ ਕਾਫੀ ਕੰਮ ਕੀਤਾ ਜਾ ਰਿਹਾ ਹੈ। ਉਥੇ ਨਤੀਜੇ ਵੀ ਕਾਫੀ ਸਕਾਰਾਤਮਕ ਰਹੇ ਹਨ। ਏਮਜ਼ ਦਿੱਲੀ ਵਿੱਚ ਅਜਿਹੀਆਂ ਪਹਿਲਕਦਮੀਆਂ ਉਨ੍ਹਾਂ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਕਰ ਰਹੀਆਂ ਹਨ ਜੋ ਕਿਸੇ ਨਾ ਕਿਸੇ ਕਾਰਨ ਆਪਣੀ ਆਵਾਜ਼ ਗੁਆ ਚੁੱਕੇ ਹਨ। ਮਿਊਜ਼ਿਕ ਥੈਰੇਪੀ ਪੋਸਟ ਸਟ੍ਰੋਕ ਵਿੱਚ ਬਹੁਤ ਅਸਰਦਾਰ ਹੈ, ਜਿਸ ਨਾਲ ਮਰੀਜ਼ ਘਰ ਬੈਠੇ ਹੀ ਇਸ ਥੈਰੇਪੀ ਦੇ ਆਧਾਰ ‘ਤੇ ਆਪਣਾ ਇਲਾਜ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦ, ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਲਿਆ ਫੈਸਲਾ
ਡਾ. ਵਿਭਾ ਨੇ ਦੱਸਿਆ ਕਿ ਅਧਰੰਗ ਦੇ 30 ਤੋਂ 35 ਫੀਸਦੀ ਮਰੀਜ਼ ਹੱਥਾਂ-ਪੈਰਾਂ ਦੇ ਨਾਲ-ਨਾਲ ਆਵਾਜ਼ ਵੀ ਗੁਆ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਮਰੀਜ਼ ਡਿਪ੍ਰੈਸ਼ਨ ਵਿੱਚ ਚਲਾ ਜਾਂਦਾ ਹੈ। ਮਰੀਜ਼ ਅਪਾਹਜ ਮਹਿਸੂਸ ਕਰਦਾ ਹੈ। ਇਹ ਗੱਲ ਧਿਆਨ ਵਿਚ ਆਉਣ ਤੋਂ ਬਾਅਦ ਅਸੀਂ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਠੀਕ ਹੋਣਾ ਪ੍ਰਮਾਤਮਾ ਦੇ ਹੱਥਤ ਵਿੱਚ ਹੈ ਅਤੇ ਕੁਝ ਸਵੈ-ਇੱਛਾ ਨਾਲ ਠੀਕ ਹੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਮਾਗ ਦਾ ਜੋ ਅਪੋਜ਼ਿਟ ਹੈਮੀਸਫੇਅਰ ਹੈ ਜਿਸ ਨੂੰ ਲੈਫ ਹੈਮੀਸਫੇਅਰ ਲੈਂਗਵੇਟ ਕੰਟਰੋਲ ਕਰਦਾ ਹਹੈ ਤੇ ਰਾਈਟ ਹੈਮੀਸਫੇਅਰ ਮਿਊਜ਼ਿਕਰਕਰ ਦੀ ਸੈਂਸਿਬਿਲੀਟੀ ਨੂੰ ਜ਼ਿਆਦਾ ਕੰਟਰੋਲ ਕਰਦਾ ਹੈ। ਅਸੀਂ ਉਸ ਹੈਮੀਸਫੇਅਰ ਦੇ ਫੰਕਸ਼ਨ ਨੂੰ ਯੂਜ਼ ਕਰਕੇ ਰਿਹੈਬਿਲਿਟੇਸ਼ਨ ਜਾਂ ਰਿਕਵਰੀ ਦੀ ਕੋਸ਼ਿਸ਼ ਕਰਦੇ ਹਾਂ।
ਡਾ. ਵਿਭਾ ਨੇ ਦੱਸਿਆ ਕਿ ਮਰੀਜ਼ ਦੇ ਦਿਮਾਗ ਦਾ ਇੱਕ ਹਿੱਸਾ ਜੋ ਭਾਸ਼ਾ ਨੂੰ ਕੰਟਰੋਲ ਕਰ ਰਿਹਾ ਸੀ ਅਤੇ ਜਿਸ ਏਰੀਆ ਨੂੰ ਅਧਰੰਗ ਹੋਇਆ ਹੈ, ਉਸ ਏਰੀਆ ਨੂੰ ਸਟਿਮਿਊਲੇਟ ਕੀਤਾ ਜਾ ਰਿਹਾ ਹੈ ਪਰ ਅਸੀਂ ਮਿਊਜ਼ੀ ਥੈਰੇਪੀ ਵਿੱਚ ਬ੍ਰੇਨ ਦਾ ਆਪੋਜ਼ਿਟ ਸਾਈਡ ਉਸੇ ਦਾ ਕਾਊਂਟਰ ਪਾਰਟ ਜੋ ਏਰੀਆ ਹੈ ਉਸ ਵਿੱਚ ਮਿਊਜ਼ਿਕ ਸੈਂਸਿਬਿਲੀਟੀ ਇਸ ਨੂੰ ਪਰਸੀਵ ਕਰਦੇ ਹਨ। ਅਸੀਂ ਉਸੇ ਰਾਹੀਂ ਆਵਾਜ਼ ਵਿੱਚ ਸੁਧਾਰ ਦੀ ਕੋਸ਼ਿਸ਼ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ –