ਫਲਾਈਟ ਵਿਚ ਰਿਟਾਇਰਡ ਜੱਜ ਨੂੰ ਖਰਾਬ ਸੀਟ ਦੇਣਾ ਏਅਰ ਇੰਡੀਆ ਨੂੰ ਮਹਿੰਗਾ ਪੈ ਗਿਆ।ਇਸ ਗੱਲ ਤੋਂ ਨਾਰਾਜ਼ ਰਿਟਾਇਰਡ ਜੱਜ ਨੇ ਮੁਕੱਦਮਾ ਠੋਕ ਦਿੱਤਾ। ਮਾਮਲੇ ਵਿਚ ਅਦਾਲਤ ਨੇ ਏਅਰ ਇੰਡੀਆ ਲਿਮਟਿਡ ਨੂੰ ਗਲਤ ਵਿਵਹਾਰ ਕਰਨ ਲਈ ਦੋਸ਼ੀ ਠਹਿਰਾਇਆ ਹੈ। ਤੇ 45 ਦਿਨ ਦੇ ਅੰਦਰ ਮੁਆਵਜ਼ੇ ਦੀ ਰਕਮ ਚੁਕਾਉਣੀ ਪਵੇਗੀ।
ਮਾਮਲਾ 2022 ਦਾ ਹੈ। ਹਾਈਕੋਰਟ ਦੇ ਰਿਟਾਇਰਡ ਜੱਜ ਰਾਜੇਸ਼ ਚੰਦਰਾ ਨੇ ਆਪਣੀ ਪਤਨੀ ਨਾਲ ਫਰਾਂਸਿਸਕੋ ਲਈ ਏਅਰ ਇੰਡੀਆ ਤੋਂ ਇਕੋਨਾਮੀ ਕਲਾਸ ਦਾ ਟਿਕਟ 1 ਲੱਖ 80 ਹਜ਼ਾਰ 408 ਰੁਪਏ ਵਿਚ ਖਰੀਦਿਆ ਸੀ। ਉਹ ਉਮਰਦਰਾਜ ਹਨ ਤੇ ਕਈ ਬੀਮਾਰੀਆਂ ਤੋਂ ਪੀੜਤ ਵੀ ਹਨ। ਇਸ ਲਈ ਉਨ੍ਹਾਂ ਨੇ ਆਪਣੀ ਇਕੋਨਮੀ ਕਲਾਸ ਦੇ ਟਿਕਟ ਨੂੰ ਬਿਜ਼ਨੈੱਸ ਕਲਾਸ ਵਿਚ ਤਬਦੀਲ ਕਰਵਾਇਆ ਸੀ। ਇਸ ਲਈ ਉਨ੍ਹਾਂ ਨੇ 1 ਲੱਖ 23 ਹਜ਼ਾਰ 900 ਰੁਪਏ ਜ਼ਿਆਦਾ ਖਰਚ ਕੀਤੇ ਸਨ।
22 ਸਤੰਬਰ 2022 ਨੂੰ ਜਦੋਂ ਵਾਪਸੀ ਦੀ ਯਾਤਰਾ ਵਿਚ ਉਹ ਏਅਰ ਇੰਡੀਆ ਦੀ ਫਲਾਈਟ ਐੱਫ-174 ਵਿਚ ਪਹੁੰਚੇ। ਇਥੇ ਉਨ੍ਹਾਂ ਦੀ ਪਤਨੀ ਨੂੰ ਖਰਾਬ ਸੀਟ ਮਿਲੀ। ਇਹ ਸੀਟ ਹਿਲਜੁਲ ਨਹੀਂ ਰਹੀ ਸੀ ਤੇ ਨਾ ਹੀ ਅੱਗੇ-ਪਿੱਛੇ ਘੁੰਮ ਰਹੀ ਸੀ। ਉਨ੍ਹਾਂ ਨੇ ਇਸ ਬਾਰੇ ਫਲਾਈਟ ਦੇ ਸਟਾਫ ਨੂੰ ਸ਼ਿਕਾਇਤ ਕੀਤੀ। ਫਲਾਈਟ ਦੇ ਸਟਾਫ ਨੇ ਜਵਾਬ ਦਿੱਤਾ ਕਿ ਸੀਟ ਦਾ ਆਟੋਮੈਟਿਕ ਸਿਸਟਮ ਟੁੱਟ ਗਿਆ ਹੈ। ਹੁਣ ਉਸ ਵਿਚ ਕੁਝ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸੀਟ ਬਦਲੀ ਜਾ ਸਕਦੀ ਹੈ।
ਸਫਰ ਦੌਰਾਨ ਰਿਟਾਇਰਡ ਜੱਜ ਚੰਦਰਾ ਨੂੰ ਸਰਵਾਈਕਲ ਦੀ ਵਜ੍ਹਾ ਨਾਲ ਬਹੁਤ ਦਿੱਕਤ ਹੋਈ। ਉਨ੍ਹਾਂ ਦੀ ਪਤਨੀ ਵੀ ਗੋਡਿਆਂ ਦੇ ਰੋਗ ਤੋਂ ਪ੍ਰੇਸ਼ਾਨ ਸੀ। ਇਸ ਕਾਰਨ ਸਫਰ ਕਰਨ ਵਿਚ ਕਾਫੀ ਪ੍ਰੇਸ਼ਾਨੀ ਹੋਈ। ਇਸ ਦੇ ਬਾਅਦ ਰਿਟਾਇਰਡ ਜੱਜ ਨੇ ਉਪਭੋਗਤਾ ਕਮਿਸ਼ਨ ਦੀ ਸ਼ਰਨ ਲਈ ਸੀ ਤੇ ਏਅਰ ਇੰਡੀਆ ਲਿਮਟਿਡ ਖਿਲਾਫ ਮੁਕੱਦਮਾ ਦਰਜ ਕਰਾਇਆ ਸੀ।
ਇਹ ਵੀ ਪੜ੍ਹੋ : Laptop ਹੋ ਰਿਹਾ ਹੈ ਓਵਰਹੀਟ ਤਾਂ ਫਾਲੋਅ ਕਰੋ ਇਹ ਟਿਪਸ, ਘਰ ਬੈਠੇ ਸਮੱਸਿਆ ਹੋਵੇਗੀ ਹੱਲ
ਮਾਮਲੇ ਦੀ ਸੁਣਵਾਈ ਵਿਚ ਕਮਿਸ਼ਨ ਦੇ ਪ੍ਰਧਾਨ ਜਸਟਿਸ ਅਸ਼ੋਕ ਕੁਮਾਰ ਨੇ ਫੈਸਲੇ ਵਿਚ ਕਿਹਾ ਕਿ ਉਹ ਸ਼ਿਕਾਇਤਕਰਤਾ ਜਸਟਿਸ ਚੰਦਰਾ ਨੂੰ ਬਿਜ਼ਨੈੱਸ ਕਲਾਸ ਦੇ ਟਿਕਟ ਜਮ੍ਹਾ ਕਰਨ ਦੀ ਮਿਤੀ ਤੋਂ ਹੁਣ ਤੱਕ ਟਿਕਟ ‘ਤੇ 1 ਲੱਖ 69 ਹਜ਼ਾਰ ਰੁਪਏ ‘ਤੇ 10 ਪ੍ਰਤੀਸ਼ਤ ਵਿਆਜ ਦਾ ਭੁਗਤਾਨ ਕਰੋ।ਜਮ੍ਹਾ ਕਰਨ ਦੀ ਮਿਤੀ ਤੋਂ ਹੁਣ ਤੱਕ ਟਿਕਟ ‘ਤੇ 1 ਲੱਖ 69 ਹਜ਼ਾਰ ਰੁਪਏ ‘ਤੇ 10 ਪ੍ਰਤੀਸ਼ਤ ਵਿਆਜ ਦਾ ਭੁਗਤਾਨ ਕਰੋ। ਇਸ ਤੋਂ ਇਲਾਵਾ ਯਾਤਰਾ ਦੌਰਾਨ ਯਾਤਰੀ ਨੂੰ ਹੋਈ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀ ਦੇ ਬਦਲੇ 20 ਲੱਖ ਰੁਪਏ ਅਦਾ ਕਰੇ। ਇਸ ਦੇ ਨਾਲ ਹੀ ਕੇਸ ਵਿਚ ਖਰਚ ਹੋਏ 20 ਹਜ਼ਾਰ ਰੁਪਏ ਵੀ ਚੁਕਾਏ। ਇਸ ਤਰ੍ਹਾਂ ਹੁਣ ਏਅਰ ਇੰਡੀਆ ਨੂੰ ਕੁੱਲ 23 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”