Aishwarya Fake Passport Found: ਨੋਇਡਾ ਪੁਲਿਸ ਅਤੇ ਸਾਈਬਰ ਸੈੱਲ ਨੇ ਇੱਕ ਨਾਈਜੀਰੀਅਨ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦਾ ਜਾਅਲੀ ਪਾਸਪੋਰਟ ਜ਼ਬਤ ਕੀਤਾ ਗਿਆ ਹੈ। ਜਾਂਚ ਦੌਰਾਨ, ਪੁਲਿਸ ਨੇ ਗਿਰੋਹ ਦੇ ਮੈਂਬਰਾਂ ਤੋਂ ਨਕਲੀ US$1.3 ਮਿਲੀਅਨ ਅਤੇ £10,500 ਬਰਾਮਦ ਕੀਤੇ।
ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ ਕਿ ਉਨ੍ਹਾਂ ਨੇ ਐਸ਼ਵਰਿਆ ਰਾਏ ਦੇ ਫਰਜ਼ੀ ਪਾਸਪੋਰਟ ਦਾ ਕੀ ਇਸਤੇਮਾਲ ਕੀਤਾ। ਗਿਰੋਹ ਦੇ ਮੈਂਬਰ ਕੰਪਨੀਆਂ ਦੇ ਨੁਮਾਇੰਦੇ ਹੋਣ ਦਾ ਬਹਾਨਾ ਬਣਾ ਕੇ ਮਹਿੰਗੇ ਭਾਅ ਜੜੀ ਬੂਟੀਆਂ ਦਿੰਦੇ ਸਨ। ਇਹ ਨਾਈਜੀਰੀਅਨ ਗੈਂਗ ਲੰਬੇ ਸਮੇਂ ਤੋਂ ਮੈਟਰੀਮੋਨੀਅਲ ਸਾਈਟਸ ਅਤੇ ਡੇਟਿੰਗ ਐਪਸ ਰਾਹੀਂ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਸੀ। ਇਸ ਤੋਂ ਇਲਾਵਾ ਅਪਰਾਧੀਆਂ ਨੇ ਫੌਜ ਦੇ ਇਕ ਸੇਵਾਮੁਕਤ ਕਰਨਲ ਨਾਲ ਵੀ 1.81 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਕਰਨਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਉਦੋਂ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਗਰੋਹ ਦਾ ਪਰਦਾਫਾਸ਼ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੁਲਿਸ ਅਧਿਕਾਰੀ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਨਾਈਜੀਰੀਅਨ ਅਪਰਾਧੀਆਂ ਨੇ ਆਪਣੀ ਪਛਾਣ ਆਈਕੇ ਉਫੇਰੇਮੁਕਵੇ, ਐਡਵਿਨ ਕੋਲਿਨਸ ਅਤੇ ਓਕੋਲੋਈ ਡੈਮੀਅਨ ਵਜੋਂ ਕੀਤੀ ਹੈ। ਤਿੰਨਾਂ ਨੂੰ ਗ੍ਰੇਟਰ ਨੋਇਡਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਗਰੋਹ ਐਬਟ ਫਾਰਮਾਸਿਊਟੀਕਲ ਕੰਪਨੀ ਸਮੇਤ ਹੋਰ ਕੰਪਨੀਆਂ ਦੇ ਮਾਲਕ ਦੱਸ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਰਿਹਾ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਫੜੇ ਗਏ ਤਿੰਨਾਂ ਦੋਸ਼ੀਆਂ ਕੋਲ ਵੀਜ਼ਾ ਅਤੇ ਪਾਸਪੋਰਟ ਵੀ ਨਹੀਂ ਸਨ। ਤਿੰਨ ਮੈਂਬਰਾਂ ਕੋਲੋਂ ਐਸ਼ਵਰਿਆ ਦੇ ਪਾਸਪੋਰਟ ਤੋਂ ਇਲਾਵਾ 6 ਫ਼ੋਨ, 11 ਸਿਮ ਅਤੇ ਲੈਪਟਾਪ ਪੈਨ ਡਰਾਈਵ ਅਤੇ 3 ਕਾਰਾਂ ਬਰਾਮਦ ਹੋਈਆਂ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਠੱਗਾਂ ਨੇ ਅਦਾਕਾਰਾ ਦੇ ਪਾਸਪੋਰਟ ਰਾਹੀਂ ਕੀ ਅਪਰਾਧ ਕੀਤਾ ਹੈ।