ਭਾਰਤੀ ਟੀਮ ਪ੍ਰਬੰਧਨ ਅਤੇ ਬੀਸੀਸੀਆਈ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਵਿੱਚ ਅਹਿਮ ਬਦਲਾਅ ਕੀਤੇ ਹਨ। ਰਵੀਚੰਦਰਨ ਅਸ਼ਵਿਨ ਨੂੰ ਜ਼ਖਮੀ ਅਕਸ਼ਰ ਪਟੇਲ ਦੀ ਜਗ੍ਹਾ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਅਕਸ਼ਰ ਏਸ਼ੀਆ ਕੱਪ ਦੌਰਾਨ ਜ਼ਖਮੀ ਹੋ ਗਏ ਸਨ। ਹਾਲ ਹੀ ‘ਚ ਅਸ਼ਵਿਨ ਨੂੰ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਖੇਡਣ ਦਾ ਮੌਕਾ ਮਿਲਿਆ ਹੈ।
ਆਈਸੀਸੀ ਨੇ ਪੋਸਟ ਰਾਹੀਂ ਇਸ ਬਦਲਾਅ ਦੀ ਪੁਸ਼ਟੀ ਕੀਤੀ ਹੈ। ਅਸ਼ਵਿਨ ਇੰਗਲੈਂਡ ਦੇ ਖਿਲਾਫ ਵਿਸ਼ਵ ਕੱਪ ਅਭਿਆਸ ਮੈਚ ਤੋਂ ਪਹਿਲਾਂ ਅਭਿਆਸ ਲਈ ਸ਼ਨੀਵਾਰ ਨੂੰ ਭਾਰਤੀ ਟੀਮ ਦੇ ਨਾਲ ਗੁਹਾਟੀ ਪਹੁੰਚੇ ਸਨ ਅਤੇ ਅਕਸ਼ਰ ਉਥੇ ਨਜ਼ਰ ਨਹੀਂ ਆਏ। ਫਿਰ ਮਹਿਸੂਸ ਹੋਇਆ ਕਿ ਅਕਸ਼ਰ ਫਿੱਟ ਨਹੀਂ ਹਨ ਅਤੇ ਅਸ਼ਵਿਨ ਨੂੰ ਵਿਸ਼ਵ ਕੱਪ ਪਲਾਨ ਵਿਚ ਸ਼ਾਮਲ ਕੀਤਾ ਗਿਆ ਹੈ।
ਰਵੀਚੰਦਰਨ ਅਸ਼ਵਿਨ ਹੁਣ ਆਪਣਾ ਤੀਜਾ ਵਨਡੇ ਵਿਸ਼ਵ ਕੱਪ ਖੇਡਣਗੇ। ਟੀਮ ‘ਚ ਬਦਲਾਅ ਕਰਨ ਦੀ ਵੀਰਵਾਰ ਆਖਰੀ ਤਰੀਕ ਸੀ ਅਤੇ ਟੀਮ ਮੈਨੇਜਮੈਂਟ ਅਤੇ ਬੀਸੀਸੀਆਈ ਨੇ ਆਖਰੀ ਸਮੇਂ ‘ਤੇ ਇਹ ਫੈਸਲਾ ਲਿਆ ਹੈ। ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਅਸ਼ਵਿਨ ਨੇ ਦੋ ਮੈਚਾਂ ‘ਚ ਚਾਰ ਵਿਕਟਾਂ ਲਈਆਂ। ਇਸ ਨਾਲ ਉਨ੍ਹਾਂ ਨੇ ਸਿਲੈਕਟਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਇੰਦੌਰ ਦੀ ਸਮਤਲ ਪਿੱਚ ‘ਤੇ ਅਸ਼ਵਿਨ ਦੀ ਤੂਫਾਨੀ ਗੇਂਦਬਾਜ਼ੀ ਕਾਰਨ ਟੀਮ ਇੰਡੀਆ ਜਿੱਤੀ। ਆਸਟ੍ਰੇਲੀਆ ਖਿਲਾਫ ਇੰਦੌਰ ਵਨਡੇ ‘ਚ ਅਸ਼ਵਿਨ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ : ਸਕੂਲ ਦੇ ਖਾਣੇ ‘ਚ ਮਿਲੀ ਮਰੀ ਹੋਈ ਕਿਰਲੀ, ਡਿਨਰ ਖਾ ਕੇ 100 ਤੋਂ ਵੱਧ ਬੱਚੇ ਹੋਏ ਬੀਮਾਰ
ਵਿਸ਼ਵ ਕੱਪ ਲਈ ਭਾਰਤੀ ਟੀਮ
ਬੱਲੇਬਾਜ਼: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ।
ਵਿਕਟਕੀਪਰ: ਕੇਐਲ ਰਾਹੁਲ, ਈਸ਼ਾਨ ਕਿਸ਼ਨ।
ਆਲਰਾਊਂਡਰ: ਹਾਰਦਿਕ ਪੰਡਯਾ (ਉਪ ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਗੇਂਦਬਾਜ਼: ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਰਵੀਚੰਦਰਨ ਅਸ਼ਵਿਨ।
ਵੀਡੀਓ ਲਈ ਕਲਿੱਕ ਕਰੋ -: