ਖੰਨਾ ਦੀ ਜੀਟੀਬੀ ਮਾਰਕੀਟ ਦੇ ਬਾਹਰ ਕਈ ਲੋਕ ਖੜ੍ਹੇ ਹੋਏ ਅਤੇ ਇਕ ਇਮੀਗ੍ਰੇਸ਼ਨ ਕੰਪਨੀ ਦੇ ਧੋਖਾਧੜੀ ਕਰਨ ਦੇ ਦੋਸ਼ ਲਗਾਏ ਹਨ। ਦੱਸ ਦੇਈਏ ਕਿ ਖੰਨਾ ਦੀ ਜੀਟੀਬੀ ਮਾਰਕੀਟ ਵਿਚ ਇਮੀਗ੍ਰੇਸ਼ਨ ਕੰਪਨੀ ਦੇ ਬਾਹਰ ਕੁਝ ਨੌਜਵਾਨ ਤੇ ਉਨ੍ਹਾਂ ਦੇ ਮਾਪੇ ਇਕੱਠੇ ਹੋਏ ਹਨ ਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਇਮੀਗ੍ਰੇਸ਼ਨ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਪੈਸੇ ਤੇ ਡਾਕੂਮੈਂਟਸ ਵਾਪਸ ਨਹੀਂ ਕੀਤੇ ਗਏ ਤੇ ਇਹ ਨੌਜਾਵਨ ਥਾਂ-ਥਾਂ ਭਟਕ ਰਹਿ ਰਹੇ ਹਨ।
ਇਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਵਿਦੇਸ਼ ਭੇਜਣ ਦੀ ਆੜ ਵਿਚ ਕਈ ਬੈਂਕ ਖਾਤਿਆਂ ਤੋਂ ਇਸ ਕੰਪਨੀ ਨੂੰ ਪੈਸੇ ਟਰਾਂਸਫਰ ਕੀਤੇ ਸੀ ਪਰ ਹੁਣ ਇਨ੍ਹਾਂ ਨੂੰ ਨਾ ਤਾਂ ਪੈਸੇ ਵਾਪਸ ਮਿਲੇ ਹਨ ਤੇ ਨਾ ਹੀ ਡਾਕੂਮੈਂਟ। ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਨ੍ਹਾਂ ਨਾਲ ਧੋਖਾਧੜੀ ਹੋਈ ਹੈ। ਲੱਖਾਂ ਰੁਪਏ ਲੈ ਲਏ ਹਨ ਤੇ ਇਹ ਕੰਪਨੀ ਵਾਲੇ ਇਥੇ ਨਜ਼ਰ ਨਹੀਂ ਆ ਰਹੇ। ਕੰਪਨੀ ਵਾਲੇ ਉਨ੍ਹਾਂ ਨੂੰ ਧੋਖਾ ਦੇ ਕੇ ਪੈਸੇ ਤੇ ਡਾਕੂਮੈਂਟ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਪੰਜਾਬ ‘ਚ ਵੱਡਾ ਐਕਸ਼ਨ, ਜਲੰਧਰ ਦੇ ਡੀਸੀ ਸਣੇ 2 ਪੁਲਿਸ ਅਫਸਰਾਂ ਦੇ ਤਬਾਦਲੇ ਦੇ ਹੁਕਮ ਜਾਰੀ
ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਿਟੀ ਥਾਣਾ-2 ਵਿਚ ਕੰਪਨੀ ਦੇ ਮਾਲਕ ਤੇਜਾ ਸਿੰਘ ਵਾਸੀ ਕੂਹਲੀ ਕਲਾਂ ਤੇ ਸੁਖਪ੍ਰੀਤ ਕੌਰ ਖਿਲਾਫ ਆਈਪੀਸੀ ਦੀ ਧਾਰਾ 420, 120ਬੀ, ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁਰੂਆਤ ਵਿਚ ਇਕ ਦਰਜਨ ਦੇ ਲਗਭਗ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਗਏ। ਇਨ੍ਹਾਂ ਨਾਲ 18 ਲੱਖ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: