Ambulance Rate fixed in Pathankot : ਪਠਾਨਕੋਟ ਵਿੱਚ ਵੀ ਹੁਣ ਐਂਬੂਲੈਂਸ ਚਾਲਕ ਮਰੀਜ਼ਾਂ ਤੋਂ ਆਪਣੀ ਮਨਮਰਜ਼ੀ ਦਾ ਕਿਰਾਇਆ ਨਹੀਂ ਵਸੂਲ ਸਕਣਗੇ ਸਕਣਗੇ। ਕਿਉਂਕਿ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼੍ਰੇਣੀ ਦੇ ਅਧਾਰ ‘ਤੇ ਐਂਬੂਲੈਂਸ ਦਾ ਕਿਰਾਇਆ ਤੈਅ ਕੀਤਾ ਹੈ।
ਐੱਸਡੀਐੱਮ ਪਠਾਨਕੋਟ ਗੁਰਸ਼ਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪਠਾਨਕੋਟ ਵਿੱਚ ਤਿੰਨ ਕਿਸਮਾਂ ਦੀਆਂ ਐਂਬੂਲੈਂਸਾਂ ਹਨ। ਪਹਿਲੀ ਸ਼੍ਰੇਣੀ ਵਿੱਚ ਬੀਐੱਲਐੱਸ (ਬੇਸਿਕ ਲਾਈਫ ਸਪੋਰਟ) ਹਨ, ਜਿਨ੍ਹਾਂ ਦਾ 15 ਕਿਲੋਮੀਟਰ ਲਈ 1200 ਰੁਪਏ ਅਤੇ 15 ਕਿਲੋਮੀਟਰ ਤੋਂ ਵੱਧ ਪ੍ਰਤੀ ਕਿਲੋਮੀਟਰ 12 ਰੁਪਏ ਰੇਟ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਕੋਰੋਨਾ ਕਰਕੇ ਫਰੰਟਲਾਈਨ ਵਾਰੀਅਰ ਡਾਕਟਰ ਦੀ ਹੋਈ ਮੌਤ
ਦੂਜੀ ਸ਼੍ਰੇਣੀ ਬੀਐੱਲਐੱਸ (ਬੇਸਿਕ ਲਾਈਫ ਸਪੋਰਟ) ਈਕੋ ਸਪੋਰਟ ਪੈਟ੍ਰੋਲ ਐਂਬੂਲੈਂਸ ਹੈ, ਜਿਸ ਲਈ 15 ਕਿਲੋਮੀਟਰ ਤੱਕ ਦੇ 1500 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ ਪ੍ਰਤੀ ਕਿਲੋਮੀਟਰ 18 ਰੁਪਏ ਦੇਣੇ ਪੈਣਗੇ। ਤੀਜੀ ਸ਼੍ਰੇਣੀ ACLS (ਐਡਵਾਂਸਡ ਕਾਰਡੀਅਕ ਲਾਈਫ ਸਪੋਰਟ) ਹੈ, ਜਿਸਦਾ ਕਿਰਾਇਆ 15 ਕਿਲੋਮੀਟਰ ਤੱਕ ਦੋ ਹਜ਼ਾਰ ਅਤੇ ਇਸ ਤੋਂ ਵੱਧ 20 ਰੁਪਏ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਤੈਅ ਕੀਤਾ ਗਿਆ ਹੈ।
ਐਸਡੀਐਮ ਗੁਰਸ਼ਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਦਾ ਕਿਰਾਇਆ ਵਸੂਲਣ ਲਈ ਨਿਯਮ ਤੈਅ ਕੀਤੇ ਗਏ ਹਨ, ਜਿਸ ਅਨੁਸਾਰ ਐਂਬੂਲੈਂਸ ਦਾ ਕਿਰਾਇਆ ਸ਼ਹਿਰ ਵਿੱਚ ਇੱਕ ਕੋਰੋਨਾ ਮਰੀਜ਼ ਲਈ 10 ਕਿਲੋਮੀਟਰ ਤੱਕ ਇੱਕ ਹਜ਼ਾਰ ਰੁਪਏ ਹੋਵੇਗਾ। ਇਸ ਤੋਂ ਬਾਅਦ ਪ੍ਰਤੀ ਕਿਲੋਮੀਟਰ ਤੈਅ ਕੀਤੀ ਗਈ ਰੇਟ ਦੇ ਅਨੁਸਾਰ ਚਾਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਐਂਬੂਲੈਂਸ ਦੇ ਵਾਧੂ ਚਾਰਜ ‘ਤੇ ਹੋਵੇਗਾ 50 ਹਜ਼ਾਰ ਜੁਰਮਾਨਾ ਤੇ ਸਖਤ ਕਾਰਵਾਈ, ਪ੍ਰਸ਼ਾਸਨ ਨ ਤੈਅ ਕੀਤੇ ਰੇਟ
ਇਸ ਤੋਂ ਇਲਾਵਾ ਐਂਬੂਲੈਂਸ ਡਰਾਈਵਰ ਮਰੀਜ਼ ਤੋਂ 50-50 ਰੁਪਏ ਦੇ ਦਸਤਾਨੇ ਅਤੇ ਮਾਸਕ ਅਤੇ ਪੀਪੀਈ ਕਿੱਟ ਦਾ ਖਰਚਾ ਲੈ ਸਕੇਗਾ। ਵੈਂਟੀਲੇਟਰ ਵਾਲੀ ਐਂਬੂਲੈਂਸ ਵਿੱਚ ਮੈਡੀਕਲ ਸਟਾਫ ਨੂੰ ਸਬੰਧਤ ਹਸਪਤਾਲ ਭੇਜਿਆ ਜਾਵੇਗਾ, ਜੋ ਕਿ ਵੱਖਰੇ ਤੌਰ ’ਤੇ ਪ੍ਰਤੀ ਫੇਰਾ ਪੰਦਰਾਂ ਸੌ ਰੁਪਏ ਲਵੇਗਾ। ਉਨ੍ਹਾਂ ਕਿਹਾ ਕਿ ਜੇਕਰ ਐਂਬੂਲੈਂਸ ਮਾਲਕ ਵੱਲੋਂ ਤੈਅ ਕੀਤੇ ਰੇਟ ਤੋਂ ਵੱਧ ਵਸੂਲੇ ਜਾਂਦੇ ਹਨ ਤਾਂ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਨਾਲ ਹੀ ਡੈੱਡਬਾਡ ਵੈਨ ਦਾ ਕਿਰਾਇਆ ਵੀ ਉੱਪਰ ਦਿੱਤੀਆਂ ਕੀਮਤਾਂ ਅਨੁਸਾਰ ਹੋਵੇਗਾ। ਹਰ ਐਂਬੂਲੈਂਸ ਦੇ ਰੇਟ ਦੀ ਇੱਕ ਕਾਪੀ ਐਂਬੂਲੈਂਸ ਤੋਂ ਪਹਿਲਾਂ ਅਤੇ ਪਿੱਛੇ ਰੱਖੀ ਜਾਣੀ ਚਾਹੀਦੀ ਹੈ।