ਬਲਾਕਬਸਟਰ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਨਾਲ ਵਾਪਸ ਪਰਦੇ ‘ਤੇ ਆ ਰਹੀ ਹੈ। ਪੋਸਟ ਕੀਤੀ ਗਈ ਘੋਸ਼ਣਾ ਤੋਂ ਇਹ ਫਿਲਮ ਇੰਝ ਜਾਪਦੀ ਹੈ ਕਿ ਇਹ ਰੋਮਾਂਟਿਕ ਕਾਮੇਡੀ ਹੈ ਜੋ ਪੰਜਾਬ ਅਤੇ ਹਰਿਆਣਾ ਰਾਜਾਂ ਵਿਚਕਾਰ ਵਾਪਰਦੀ ਹੈ, ਅਤੇ ਸੋਨਮ ਫਿਲਮ ‘ਚ ਹਰਿਆਣੇ ਦੀ ਕੁੜੀ ਹੈ, ਸੋਨਮ ਨੂੰ ਅਸੀਂ ਕਦੇ ਵੀ ਹਰਿਆਣਵੀ ਕਿਰਦਾਰ ਵਿੱਚ ਨਹੀਂ ਦੇਖਿਆ।
ਐਮੀ ਅਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਬਲਾਕਬਸਟਰ ਹਿੱਟ ਫਿਲਮਾਂ ਨਿੱਕਾ ਜੈਲਦਾਰ 1 ਅਤੇ 2, ਮੁਕਲਾਵਾ ਅਤੇ ਪੁਆੜਾ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਇਹ ਫਿਲਮ ਐਮੀ ਤੇ ਸੋਨਮ ਨੂੰ ਇੱਕ ਵੱਖਰੀ ਦੁਨੀਆ ਚ ਦੇਖਣ ਲਈ ਦਰਸ਼ਕਾਂ ਨੂੰ ਉਤਸੁਕ ਕਰ ਰਹੀ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਵਿਧਾਇਕ ਨੇ ਆਂਗਣਵਾੜੀ ਵਰਕਰਾਂ-ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਇਹ ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਜੋ ਪਹਿਲਾਂ ਸੁਪਰਹਿੱਟ ਪੰਜਾਬੀ ਫਿਲਮ ਆਜਾ ਮੈਕਸੀਕੋ ਚਲੀਏ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਬਲਾਕਬਸਟਰ ਫਿਲਮਾਂ ‘ਚੱਲ ਮੇਰਾ ਪੁੱਤ 1-3, ਹੌਂਸਲਾ ਰੱਖ, ਪੁਆੜਾ, ਦੀਆਂ ਸਕ੍ਰਿਪਟਾਂ ਲਿਖ ਚੁੱਕੇ ਹਨ। ਕੁੜੀ ਹਰਿਆਣੇ ਵੱਲ ਦੀ ਰਾਮਾਰਾ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਦੁਆਰਾ ਨਿਰਮਿਤ ਹੈ, ਜਿਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਜਿਵੇਂ ਸ਼ੜਾ, ਪੁਆੜਾ, ਜਰਸੀ ਦਾ ਨਿਰਮਾਣ ਕੀਤਾ ਹੈ। ਇਹ ਵ੍ਹਾਈਟਹਿੱਲ ਸਟੂਡੀਓਜ਼ ਦੁਆਰਾ 14 ਜੂਨ, 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: