ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੂੰ ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਦਾ ਸ਼ਿਕਾਰ ਬਣਾਇਆ, ਇਨ੍ਹਾਂ ‘ਚੋਂ ਇਕ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਚਮਿਆਰੀ ਪਹੁੰਚੀ। ਇੱਥੇ ਪਰਿਵਾਰ ਨੇ ਮੈਡੀਕਲ ਰਿਪੋਰਟ ਦੇਣ ਅਤੇ ਆਰਥਿਕ ਮਦਦ ਦੀ ਮੰਗ ਕਰਦੇ ਹੋਏ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਰਿਵਾਰ ਨਾਲ ਸੰਪਰਕ ਕਰਕੇ ਮੰਗਾਂ ਮੰਨ ਲਈਆਂ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1.5-1.5 ਲੱਖ ਰੁਪਏ ਅਤੇ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਮੈਡੀਕਲ ਰਿਪੋਰਟ ਵੀ ਜਲਦੀ ਪੇਸ਼ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਪਰਿਵਾਰ ਅੰਮ੍ਰਿਤਪਾਲ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ।
ਅੰਮ੍ਰਿਤਪਾਲ ਸਿੰਘ (31) 4-5 ਸਾਲਾਂ ਤੋਂ ਸ਼੍ਰੀਨਗਰ ਆ-ਜਾ ਰਿਹਾ ਸੀ। ਪੰਜਾਬ ਵਿਚ ਉਹ 600 ਰੁਪਏ ਦਿਹਾੜੀ ਲੈਂਦਾ ਸੀ, ਸ੍ਰੀਨਗਰ ਵਿਚ ਉਹ 1500 ਰੁਪਏ ਦਿਹਾੜੀ ਕਮਾਉਂਦਾ ਸੀ। ਉਹ 6 ਤੋਂ 8 ਮਹੀਨੇ ਸ੍ਰੀਨਗਰ ਰਹਿ ਕੇ ਕੰਮ ਕਰਦਾ ਸੀ ਅਤੇ ਸਰਦੀਆਂ ਤੋਂ ਪਹਿਲਾਂ ਅੰਮ੍ਰਿਤਸਰ ਵਾਪਸ ਆ ਜਾਂਦਾ ਸੀ।
ਅੰਮ੍ਰਿਤਪਾਲ ਸਿੰਘ ਅਤੇ ਰੋਹਿਤ 7 ਫਰਵਰੀ ਦੀ ਸ਼ਾਮ 7 ਵਜੇ ਸ਼੍ਰੀਨਗਰ ਦੇ ਸ਼ਹੀਦ ਗੰਜ ਸਥਿਤ ਹੱਬਾ ਕਦਲ ਵਿਖੇ ਡਰਾਈ ਫਰੂਟ ਦੀ ਦੁਕਾਨ ਤੋਂ ਕਿਰਾਏ ਦੇ ਕਮਰੇ ਵਿੱਚ ਜਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਏਕੇ-47 ਰਾਈਫਲਾਂ ਨਾਲ ਦੋਵਾਂ ਨੂੰ ਨੇੜਿਓਂ ਗੋਲੀ ਮਾਰ ਦਿੱਤੀ। ਅੰਮ੍ਰਿਤਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਰੋਹਿਤ ਨੂੰ ਜ਼ਖਮੀ ਹਾਲਤ ‘ਚ ਸ਼੍ਰੀਨਗਰ ਦੇ ਮਹਾਰਾਜਾ ਹਰੀ ਸਿੰਘ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਸਵੇਰੇ ਉਸ ਦੀ ਵੀ ਮੌਤ ਹੋ ਗਈ। ਰਾਤ 11 ਵਜੇ ਸੂਚਨਾ ਮਿਲਣ ਤੋਂ ਬਾਅਦ ਰੋਹਿਤ ਅਤੇ ਅੰਮ੍ਰਿਤਪਾਲ ਦੇ ਪਰਿਵਾਰ ਸ੍ਰੀਨਗਰ ਲਈ ਰਵਾਨਾ ਹੋ ਗਏ ਸਨ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਗੁਰਦਾਸਪੁਰ ਦਾ ਇਕ ਠੇਕੇਦਾਰ ਉਸ ਦੇ ਲੜਕੇ ਨੂੰ ਕੰਮ ਲਈ ਸ਼੍ਰੀਨਗਰ ਲੈ ਕੇ ਜਾਂਦਾ ਸੀ। ਅੰਮ੍ਰਿਤਪਾਲ ਨੂੰ ਮੰਗਲਵਾਰ ਸਵੇਰੇ ਹੀ ਫੋਨ ਆਇਆ ਸੀ ਅਤੇ ਇਸ ਵਾਰ ਉਹ ਪਿੰਡ ਦੇ ਨੌਜਵਾਨ ਰੋਹਿਤ ਨੂੰ ਆਪਣੇ ਨਾਲ ਲੈ ਗਿਆ। ਉਹ ਡਰਾਈ ਫਰੂਟ ਦੀ ਦੁਕਾਨ ‘ਤੇ ਤਰਖਾਣ ਦਾ ਕੰਮ ਕਰਦਾ ਸੀ।
ਅੰਮ੍ਰਿਤਪਾਲ ਦੇ ਪਿਤਾ ਸੁਰਮੁੱਖ ਸਿੰਘ ਨੇ ਦੱਸਿਆ ਕਿ ਉਹ 3-4 ਵਾਰ ਸ਼੍ਰੀਨਗਰ ਜਾ ਚੁੱਕਾ ਹੈ। ਉਨ੍ਹਾਂ ਦੇ ਕੁੱਲ 7 ਬੱਚੇ ਹਨ, ਜਿਨ੍ਹਾਂ ਵਿੱਚੋਂ ਅੰਮ੍ਰਿਤਪਾਲ ਸਭ ਤੋਂ ਛੋਟਾ ਸੀ। ਅੰਮ੍ਰਿਤਪਾਲ ਘਰ ਦਾ ਸਭ ਤੋਂ ਪਿਆਰਾ ਸੀ। ਇਸ ਤੋਂ ਪਹਿਲਾਂ ਵੀ ਉਹ ਤਿੰਨ ਵਾਰ ਸ਼੍ਰੀਨਗਰ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਸਣੇ ਸਿੱਧੂ ਦੇ ਪਰਿਵਾਰ ‘ਤੇ ਹੋਇਆ ਪਰਚਾ, ਭਰਾ, ਭੈਣਾਂ ਤੇ ਪਿਤਾ ਨੂੰ ਕੀਤਾ ਨਾਮਜ਼ਦ
ਰੋਹਿਤ ਦੇ ਪਿਤਾ ਪ੍ਰੇਮ ਮਸੀਹ ਨੇ ਦੱਸਿਆ ਕਿ ਅੰਮ੍ਰਿਤਪਾਲ ਦੀਵਾਲੀ ਤੋਂ ਪਹਿਲਾਂ ਸ਼੍ਰੀਨਗਰ ਤੋਂ ਘਰ ਪਰਤਿਆ ਸੀ। ਅੰਮ੍ਰਿਤਪਾਲ ਨੇ ਰੋਹਿਤ ਨੂੰ ਆਪਣੇ ਫੋਨ ‘ਤੇ ਪਹਾੜੀਆਂ ਦੀਆਂ ਖੂਬਸੂਰਤ ਤਸਵੀਰਾਂ ਦਿਖਾਈਆਂ। ਉਨ੍ਹਾਂ ਨੂੰ ਦੇਖ ਕੇ ਉਸ ਦਾ ਵੀ ਸ਼੍ਰੀਨਗਰ ਜਾਣ ਦਾ ਮਨ ਬਣ ਗਿਆ। ਅੰਮ੍ਰਿਤਪਾਲ ਨੇ ਪਹਿਲਾਂ ਹੀ ਉਸ ਨੂੰ ਆਪਣੇ ਨਾਲ ਲਿਜਾਣ ਦੀ ਤਿਆਰੀ ਕਰ ਲਈ ਸੀ।
ਪ੍ਰੇਮ ਮਸੀਹ ਨੇ ਦੱਸਿਆ ਕਿ ਰੋਹਿਤ ਅੰਮ੍ਰਿਤਸਰ ਵਿੱਚ ਪੇਂਟ ਦਾ ਕੰਮ ਕਰਦਾ ਸੀ। ਉਹ ਖੁਦ ਵੀ ਦਿਹਾੜੀਦਾਰ ਮਜ਼ਦੂਰ ਹੈ। ਰੋਹਿਤ ਦੇ ਦੋ ਭੈਣ-ਭਰਾ ਹਨ। ਸਵੇਰੇ ਰੋਹਿਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦੀ ਹਾਲਤ ਖਰਾਬ ਹੋ ਗਈ।
ਵੀਡੀਓ ਲਈ ਕਲਿੱਕ ਕਰੋ –