ਬੋਨੀ ਕਪੂਰ ਇਨ੍ਹੀਂ ਦਿਨੀਂ ਆਪਣੇ ਕਈ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਨਿਰਮਾਤਾ ਜਲਦ ਹੀ ‘ਨੋ ਐਂਟਰੀ’ ਦਾ ਸੀਕਵਲ ਲਿਆਉਣ ਜਾ ਰਹੇ ਹਨ। ਇਸ ਦੌਰਾਨ ਹੁਣ ਇਕ ਹੋਰ ਸੀਕਵਲ ਦਾ ਐਲਾਨ ਕੀਤਾ ਗਿਆ ਹੈ।

anil kapoor mister india
ਬੋਨੀ ਕਪੂਰ ਨੇ ‘ਮਿਸਟਰ ਇੰਡੀਆ 2’ ਨੂੰ ਲੈ ਕੇ ਦਿੱਤੀ ਅਪਡੇਟ।ਹਾਲ ਹੀ ‘ਚ ਬੋਨੀ ਕਪੂਰ ਨੇ ਹਿੰਦੀ ਸਿਨੇਮਾ ਦੀ ਕਲਾਸਿਕ ਫਿਲਮ ‘ਮਿਸਟਰ ਇੰਡੀਆ’ ਦੇ ਦੂਜੇ ਪਾਰਟ ਨੂੰ ਲੈ ਕੇ ਵੱਡਾ ਅਪਡੇਟ ਦੇ ਕੇ ਹਲਚਲ ਮਚਾ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਬੋਨੀ ਕਪੂਰ ਨੇ ਆਪਣੇ ਇਕ ਇੰਟਰਵਿਊ ‘ਚ ਕਿਹਾ ਕਿ ‘ਸਾਨੂੰ ਮਿਸਟਰ ਇੰਡੀਆ ਦੇ ਸੀਕਵਲ ਲਈ ਕਈ ਆਫਰ ਮਿਲ ਰਹੇ ਹਨ। ਇੱਕ ਹਾਲੀਵੁੱਡ ਸਟੂਡੀਓ ਨੇ ਸਾਨੂੰ ਇੱਕ ਵੱਡੀ ਪੇਸ਼ਕਸ਼ ਦਿੱਤੀ ਹੈ। ਤੁਸੀਂ ਸਾਰੇ ਇੱਕ ਜਾਂ ਦੋ ਸਾਲਾਂ ਵਿੱਚ ਇਸ ਸੀਕਵਲ ਬਾਰੇ ਹੋਰ ਸੁਣ ਸਕਦੇ ਹੋ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਕਰੂ ਮੈਂਬਰਾਂ ਨੂੰ ਲੱਗਦਾ ਹੈ ਕਿ ਇਹ ਫਿਲਮ ਨਹੀਂ ਬਣਨੀ ਚਾਹੀਦੀ ਕਿਉਂਕਿ ਹੁਣ ਸ਼੍ਰੀਦੇਵੀ, ਅਮਰੀਸ਼ ਪੁਰੀ ਅਤੇ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ। ਪਰ ਮੈਂ ਇਸ ਫਿਲਮ ਨੂੰ ਲੈ ਕੇ ਕੁਝ ਹੋਰ ਯੋਜਨਾਵਾਂ ਬਣਾਈਆਂ ਹਨ।
























