ਰਾਜਸਥਾਨ ਤੋਂ ਪਾਕਿਸਾਤਨ ਗਈ ਅੰਜੂ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ਜ਼ਰੀਏ ਭਾਰਤ ਪਰਤ ਆਈ ਹੈ। ਉਹ 6 ਮਹੀਨੇ ਪਹਿਲਾਂ ਪਾਕਿਸਤਾਨ ਗਈ ਸੀ ਤੇ ਆਪਣੇ ਫੇਸਬੁੱਕ ਦੋਸਤ ਨਸਰੁੱਲਾ ਨਾਲ ਨਿਕਾਹ ਕਰ ਲਿਆ ਸੀ। ਅੰਮ੍ਰਿਤਸਰ ਪਹੁੰਚਣ ‘ਤੇ ਸੁਰੱਖਿਆ ਏਜੰਸੀਆਂ ਨੇ ਉਸ ਤੋਂ ਪੁੱਛਗਿਛ ਕੀਤੀ ਜਿਸ ਵਿਚ ਉਸ ਦੇ ਪਾਕਿਸਤਾਨ ਜੇਣ ਦੇ ਮਕਸਦ ਤੇ 6 ਮਹੀਨੇ ਉਥੇ ਰਹਿਣ ਦੇ ਸਮੇਂ ਬਾਰੇ ਪੁੱਛਗਿਛ ਕੀਤੀ ਗਈ ਹੈ। ਇਸ ਦੇ ਬਾਅਦ 34 ਸਾਲ ਦੀ ਅੰਜੂ ਅੰਮ੍ਰਿਤਸਰ ਏਅਰਪੋਰਟ ਲਈ ਰਵਾਨਾ ਹੋ ਗਈ। ਇਥੇ ਉਹ ਫਲਾਈਟ ਜ਼ਰੀਏ ਦਿੱਲੀ ਰਵਾਨਾ ਹੋਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੰਜੂ ਇੰਡੀਗੋ ਦੀ ਫਲਾਈਟ ਵਿਚ ਰਾਤ ਲਗਭਗ 10 ਵਜੇ ਦਿੱਲੀ ਪਹੁੰਚੇਗੀ।
ਅੰਜੂ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਅੰਜੂ ਦਾ ਕਹਿਣਾਹੈ ਕਿ ਉਹ ਖੁਸ਼ ਹੈ। ਇਸ ਤੋਂ ਜ਼ਿਆਦਾ ਉਹ ਕੁਝ ਵੀ ਕਮੈਂਟ ਨਹੀਂ ਕਰਨਾ ਚਾਹੁੰਦੀ। ਦੂਜੇ ਪਾਸੇ ਪਾਕਿਸਤਾਨ ਵਿਚ ਨਸਰੁੱਲਾ ਦਾ ਕਹਿਣਾ ਹੈ ਕਿ ਅੰਜੂ ਅਗਲੇ ਮਹੀਨੇ ਪਾਕਿਸਤਾਨ ਵਾਪਸ ਪਰਤ ਜਾਵੇਗੀ।
ਅੰਜੂ ਨੇ ਪਾਕਿਸਤਾਨ ਵਿਚ ਆਪਣੇ ਫੇਸਬੁੱਕ ਦੋਸਤ ਖੈਬਰ ਪਖਤਨੂਵਾ ਦੇ ਉਪਰੀ ਦੀਰ ਦੇ ਰਹਿਣ ਵਾਲੇ ਨਰਸੁੱਲਾ ਨਾਲ ਨਿਕਾਹ ਕੀਤਾ ਸੀ ਜਿਸ ਦੇ ਬਾਅਦ ਪਾਕਿਸਤਾਨ ਨੇ ਉਸ ਦਾ ਵੀਜ਼ਾ 1 ਸਾਲ ਲਈ ਵਧਾਇਆ ਸੀ। ਅੰਜੂ ਹੁਣ ਪਾਕਿਸਤਾਨ ਸਰਕਾਰ ਤੋਂ NOC ਲੈ ਕੇ ਭਾਰਤ ਆਈ ਹੈ ਤਾਂ ਕਿ ਪਾਕਿਸਤਾਨ ਵਾਪਸ ਪਰਤ ਸਕੇ। ਉਹ ਆਪਣੇ ਬੱਚਿਆੰ ਨੂੰ ਲੈ ਕੇ ਜਾਣਾ ਚਾਹੁੰਦੀ ਹੈ। ਦੂਜੇ ਪਾਸੇ ਨਰਸੁੱਲਾ ਦਾ ਵੀ ਕਹਿਣਾ ਹੈ ਕਿ ਅੰਜੂ ਆਪਣੇ ਦੋਵੇਂ ਬੱਚਿਆਂ ਨੂੰ ਮਿਸ ਕਰ ਰਹੀ ਹੈ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਇਹੀ ਕਾਰਨ ਹੈ ਕਿ ਉਹ ਭਾਰਤ ਗਈ ਹੈ ਤੇ ਅਗਲੇ ਮਹੀਨੇ ਵਾਪਸ ਪਰਤ ਆਏਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾ.ਬਲਾ, 2 ਬਦ.ਮਾਸ਼ ਢੇਰ, ਇਕ ਪੁਲਿਸ ਮੁਲਾਜ਼ਮ ਜ਼ਖਮੀ
ਦੱਸ ਦੇਈਏ ਕਿ ਅੰਜੂ ਦੀ ਸੋਸ਼ਲ ਮੀਡੀਆ ‘ਤੇ ਨਰਸੁੱਲਾ ਨਾਲ ਦੋਸਤੀ ਹੋਈ ਜੋ ਪਿਆਰ ਵਿਚ ਬਦਲ ਗਈ ਜਿਸ ਦੇ ਬਾਅਦ ਅੰਜੂ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਪਾਕਿਸਤਾਨ ਸਰਕਾਰ ਤੋਂ ਮਿਲੀ ਮਨਜ਼ੂਰੀ ਦੇ ਬਾਅਦ ਉਹ ਪਾਕਿਸਤਾਨ ਗਈ। ਇਸ ਦੌਰਾਨ ਉਹ 15 ਸਾਲ ਦੀ ਧੀ ਤੇ 6 ਸਾਲ ਦੇ ਬੇਟੇ ਨੂੰ ਭਾਰਤ ਵਿਚ ਹੀ ਛੱਡ ਗਈ। ਇਸੇ ਸਾਲ ਅਗਸਤ ਵਿਚ ਪਾਕਿਸਤਾਨ ਸਰਕਾਰ ਨੇ ਅੰਜੂ ਦਾ ਵੀਜ਼ਾ 1 ਸਾਲ ਲਈ ਵਧਾ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ : –