ਲੁਧਿਆਣਾ ਦੇ ਮਨਜੀਤ ਨਗਰ ਗਲੀ ਨੰਬਰ 2 ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਬੀਤੇ ਦਿਨ ਦੁਪਹਿਰ ਤੋਂ ਉਹ ਲਾਪਤਾ ਸੀ। ਪੂਰਾ ਪਰਿਵਾਰ ਉਸ ਦੀ ਭਾਲ ਕਰਦਾ ਰਿਹਾ। ਪਰਿਵਾਰਕ ਮੈਂਬਰ ਜਦੋਂ ਬੱਸ ਸਟੈਂਡ ਦੇ ਇਲਾਕੇ ਵਿਚ ਉਸ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪੁੱਤਰ ਦੀ ਐਕਟਿਵਾ ਸਕੂਟੀ ਇਕ ਜਗ੍ਹਾ ਖੜ੍ਹੀ ਮਿਲੀ। ਤੇ ਜਦੋਂ ਸੀਸੀਟੀਵੀ ਦੇਖਿਆ ਤਾਂ ਕੁਝ ਦੂਰੀ ‘ਤੇ ਉਸ ਦੀ ਲਾਸ਼ ਵੀ ਪਈ ਸੀ।
ਮ੍ਰਿਤਕ ਦੇ ਚਿਹਰੇ ‘ਤੇ ਜੈਕੇਟ ਪਈ ਹੋਈ ਸੀ। ਉਸ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪਿਤਾ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਬਘੇਲ ਐਕਟਿਵਾ ‘ਤੇ ਘਰ ਤੋਂ ਕਿਸੇ ਜ਼ਰੂਰੀ ਕੰਮ ‘ਤੇ ਜਾਣ ਦਾ ਕਹਿ ਕੇ ਨਿਕਲਿਆ ਸੀ। ਸ਼ਾਮ ਤੱਕ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਬੀਤੀ ਰਾਤ ਬਘੇਲ ਦੀ ਐਕਟਿਵਾ ਤੇ ਲਾਸ਼ ਬੱਸ ਸਟੈਂਡ ਕੋਲੋਂ ਮਿਲੀ।
ਇਹ ਵੀ ਪੜ੍ਹੋ : ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਕਲਰਾਜ ਮਿਸ਼ਰਾ ਨੇ ਚੁਕਾਈ ਸਹੁੰ
ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ। ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਿੱਟਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ : –