ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਫਿਲਹਾਲ ਇਨ੍ਹਾਂ ਆਈਪੈਡ ਨੂੰ ਨਹੀਂ ਖਰੀਦ ਸਕਾਂਗੇ, ਪਰ ਇਹ ਜਲਦੀ ਹੀ ਬਾਜ਼ਾਰ ‘ਚ ਆ ਸਕਦੇ ਹਨ, ਹਾਲਾਂਕਿ ਐਪਲ ਵੱਲੋਂ ਇਸ ਦੀ ਤਰੀਕ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਚੀਨੀ ਪ੍ਰਕਾਸ਼ਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਪੈਡ ਏਅਰ ਅਤੇ ਆਈਪੈਡ ਪ੍ਰੋ ਨੂੰ ਭਾਰਤ ਵਿੱਚ 26 ਮਾਰਚ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬਲੂਮਬਰਗ ਦੇ ਮਾਰਕ ਗੁਰਮਨ ਨੇ ਵੀ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਸੀ। ਮਾਰਕ ਗੁਰਮਨ ਨੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਐਪਲ ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਸ਼ੁਰੂਆਤ ‘ਚ ਆਪਣੀ ਆਈਪੈਡ ਸੀਰੀਜ਼ ਲਾਂਚ ਕਰ ਸਕਦੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਐਪਲ ਆਈਪੈਡ ਏਅਰ ਅਤੇ ਆਈਪੈਡ ਪ੍ਰੋ ਨੂੰ ਐਮ3 ਚਿੱਪਸੈੱਟ ਦੇ ਨਾਲ ਲਿਆਂਦਾ ਜਾਵੇਗਾ। ਇਹ ਚਿਪਸੈੱਟ ਮੈਕਬੁੱਕ ਪ੍ਰੋ ਅਤੇ ਏਅਰ ‘ਚ ਮਿਲਦਾ ਹੈ। ਇਸ ਆਈਪੈਡ ਸੀਰੀਜ਼ ਨੂੰ 12.9 ਇੰਚ ਦੀ ਡਿਸਪਲੇਅ ਦੇ ਨਾਲ ਲਿਆਂਦਾ ਜਾ ਸਕਦਾ ਹੈ ਅਤੇ ਇਸ ‘ਚ ਮੁੜ ਡਿਜ਼ਾਈਨ ਕੀਤਾ ਕੈਮਰਾ ਬੰਪ ਵੀ ਵਰਤਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .