ਐਪਲ ਨੇ ਆਪਣੇ ਨਵੇਂ ਮੈਕਬੁੱਕ ਪ੍ਰੋ ਅਤੇ iMac ਲੈਪਟਾਪ ਨੂੰ ਨਵੇਂ M3 ਚਿੱਪਸੈੱਟ ਨਾਲ ਲਾਂਚ ਕੀਤਾ ਹੈ। ਐਪਲ ਦਾ ਇਹ ਇਵੈਂਟ ਕੈਲੀਫੋਰਨੀਆ ‘ਚ ਐਪਲ ਹੈੱਡਕੁਆਰਟਰ ‘ਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਐਪਲ ਨੇ ਆਪਣੇ ਨਵੇਂ ਲੇਟੈਸਟ ਚਿੱਪਸੈੱਟ ਦੇ ਨਾਲ ਮੈਕਬੁੱਕ ਪ੍ਰੋ ਅਤੇ iMac ਲੈਪਟਾਪ ਲਾਂਚ ਕੀਤੇ ਹਨ।
ਐਪਲ ਇਸ ਸਾਲ iMac ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜੋ ਕਿ 1990 ਦੇ ਦਹਾਕੇ ਦੇ ਅਖੀਰ ਵਿੱਚ ਐਪਲ ਵਿੱਚ ਵਾਪਸ ਆਉਣ ‘ਤੇ ਸਟੀਵ ਜੌਬਸ ਦੁਆਰਾ ਪੇਸ਼ ਕੀਤੇ ਗਏ ਪਹਿਲੇ ਉਤਪਾਦਾਂ ਵਿੱਚੋਂ ਇੱਕ ਸੀ। ਅਸਲੀ ਮੈਕ, ਜਿਸਦਾ ਨਾਮ ਪਹਿਲਾਂ ਮੈਕਿਨਟੋਸ਼ ਸੀ, ਦਾ ਉਦਘਾਟਨ 1984 ਦੇ ਸ਼ੁਰੂ ਵਿੱਚ ਕੀਤਾ ਗਿਆ ਸੀ। ਐਪਲ ਦੇ ਇਸ ਲਾਂਚ ਈਵੈਂਟ ‘ਚ ਕੰਪਨੀ ਨੇ ਨਵਾਂ M3 ਚਿਪਸੈੱਟ ਲਾਈਨਅੱਪ ਲਾਂਚ ਕੀਤਾ ਹੈ, ਜਿਸ ‘ਚ ਕੰਪਨੀ ਨੇ M3, M3 ਪ੍ਰੋ ਅਤੇ M3 ਮੈਕਸ ਚਿੱਪਸੈੱਟ ਪੇਸ਼ ਕੀਤਾ ਹੈ। ਇਹ ਚਿੱਪਸੈੱਟ M1 ਚਿੱਪਸੈੱਟ ਤੋਂ 50 ਫੀਸਦੀ ਅਤੇ M2 ਚਿਪਸੈੱਟ ਤੋਂ 30 ਫੀਸਦੀ ਤੇਜ਼ ਹੈ। ਇਸ ਤੋਂ ਇਲਾਵਾ ਐਪਲ ਨੇ M3 ਚਿਪਸੈੱਟ ਦੇ ਨਾਲ ਨਵਾਂ ਮੈਕਬੁੱਕ ਪ੍ਰੋ ਲੈਪਟਾਪ ਵੀ ਲਾਂਚ ਕੀਤਾ ਹੈ, ਜੋ ਐਪਲ ਦੇ ਦਾਅਵੇ ਮੁਤਾਬਕ 22 ਘੰਟੇ ਦੀ ਬੈਟਰੀ ਲਾਈਫ ਦਿੰਦਾ ਹੈ ਅਤੇ ਇਸ ‘ਚ ਦਿੱਤਾ ਗਿਆ M3 ਮੈਕਸ ਚਿਪਸੈੱਟ ਇੰਟੇਲ ਚਿੱਪ ਤੋਂ 11 ਗੁਣਾ ਤੇਜ਼ ਹੈ। ਐਪਲ ਨੇ ਮੈਕਬੁੱਕ ਪ੍ਰੋ ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਹੈ, 14 ਇੰਚ ਮੈਕਬੁੱਕ ਪ੍ਰੋ ਦੀ ਕੀਮਤ $1599, 16 ਇੰਚ ਮੈਕਬੁੱਕ ਪ੍ਰੋ ਦੀ ਕੀਮਤ $1999 ਹੈ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਉਥੇ ਹੀ Apple MacBook Pro ਨੂੰ ਨਵੇਂ ਕਲਰ ਆਪਸ਼ਨ ਸਪੇਸ ਬਲੈਕ ਕਲਰ ‘ਚ ਪੇਸ਼ ਕੀਤਾ ਗਿਆ ਹੈ, ਜਿਸ ‘ਚ ਐਲੂਮੀਨੀਅਮ ਫਿਨਿਸ਼ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਵੇਂ ਮੈਕਬੁੱਕ ਪ੍ਰੋ ‘ਚ ਮੈਜਿਕ ਕੀਬੋਰਡ, ਮੈਜਿਕ ਟ੍ਰੈਕਪੈਡ ਅਤੇ ਮੈਜਿਕ ਮਾਊਸ ਵੀ ਦਿੱਤੇ ਗਏ ਹਨ ਪਰ ਐਪਲ ਨੇ ਇਸ ਲੈਪਟਾਪ ‘ਚ USB ਟਾਈਪ ਸੀ ਪੋਰਟ ਨਹੀਂ ਦਿੱਤਾ ਹੈ। ਐਪਲ ਨੇ ਇਸ ਈਵੈਂਟ ‘ਚ 24 ਇੰਚ ਦਾ iMac ਵੀ ਲਾਂਚ ਕੀਤਾ ਹੈ, ਜਿਸ ‘ਚ ਐਪਲ ਨੇ 4.5KRetina ਡਿਸਪਲੇਅ ਅਤੇ 24GB ਰੈਮ ਅਤੇ 1TB ਸਟੋਰੇਜ ਦਿੱਤੀ ਹੈ। ਕੰਪਨੀ ਨੇ Apple iMac ਨੂੰ $1299 ‘ਚ ਪੇਸ਼ ਕੀਤਾ ਹੈ, ਜਿਸ ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਡਿਲੀਵਰੀ ਅਗਲੇ ਹਫਤੇ ਸ਼ੁਰੂ ਹੋਵੇਗੀ।