Archana Priyanka friendship end: ਅਰਚਨਾ ਗੌਤਮ ਅਤੇ ਪ੍ਰਿਅੰਕਾ ਚਾਹਰ ਚੌਧਰੀ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਖਬਰਾਂ ਹਨ ਕਿ ਦੋਹਾਂ ਦੀ ਦੋਸਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ਅਰਚਨਾ ਗੌਤਮ ਨੇ ਪ੍ਰਿਅੰਕਾ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ।
Archana Priyanka friendship end
ਰਿਪੋਰਟ ਮੁਤਾਬਕ ਅਰਚਨਾ ਗੌਤਮ ਹੁਣ ਪ੍ਰਿਯੰਕਾ ਨੂੰ ਇੰਸਟਾਗ੍ਰਾਮ ‘ਤੇ ਫਾਲੋ ਨਹੀਂ ਕਰਦੀ ਹੈ। ਹਾਲ ਹੀ ‘ਚ ਅਰਚਨਾ ਨੇ ਆਪਣੇ ਜਨਮਦਿਨ ਦੀ ਪਾਰਟੀ ਹੋਸਟ ਕੀਤੀ। ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਕਾਫੀ ਸ਼ਾਨਦਾਰ ਸੀ। ਅਰਚਨਾ ਨੇ ਆਪਣੇ ਸਾਰੇ ਦੋਸਤਾਂ ਨੂੰ ਸੱਦਾ ਦਿੱਤਾ ਸੀ। ਇਸ ਪਾਰਟੀ ਵਿੱਚ ਪ੍ਰਿਅੰਕਾ ਨੂੰ ਵੀ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਪਾਰਟੀ ‘ਚ ਪ੍ਰਿਯੰਕਾ ਨਹੀਂ ਪਹੁੰਚੀ ਅਤੇ ਨਾ ਹੀ ਉਨ੍ਹਾਂ ਨੇ ਅਰਚਨਾ ਨੂੰ ਮੈਸੇਜ ਕੀਤਾ। ਇਸ ਤੋਂ ਅਰਚਨਾ ਨਾਰਾਜ਼ ਹੋ ਗਈ ਹੈ। ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਅਰਚਨਾ ਇਸ ਕਾਰਨ ਬਹੁਤ ਨਾਰਾਜ਼ ਹੈ। ਪ੍ਰਿਅੰਕਾ ਦੀ ਇਸ ਹਰਕਤ ਨੇ ਉਸ ਨੂੰ ਦੁੱਖ ਪਹੁੰਚਾਇਆ ਹੈ ਅਤੇ ਅਰਚਨਾ ਨੇ ਫੈਸਲਾ ਕੀਤਾ ਹੈ ਕਿ ਉਹ ਪ੍ਰਿਅੰਕਾ ਨਾਲੋਂ ਸਾਰੇ ਰਿਸ਼ਤੇ ਤੋੜ ਦੇਵੇਗੀ।

ਅਰਚਨਾ ਅਤੇ ਪ੍ਰਿਅੰਕਾ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵੇਂ ਬਿੱਗ ਬੌਸ 16 ਵਿੱਚ ਮਿਲੇ ਸਨ। ਇਸ ਸ਼ੋਅ ਦੇ ਜ਼ਰੀਏ ਹੀ ਉਨ੍ਹਾਂ ਦੀ ਦੋਸਤੀ ਹੋ ਗਈ। ਪ੍ਰਸ਼ੰਸਕਾਂ ਨੂੰ ਦੋਵਾਂ ਦੀ ਬਾਂਡਿੰਗ ਕਾਫੀ ਪਸੰਦ ਆਈ ਹੈ। ਦੋਹਾਂ ਨੂੰ ਇਸ ਸ਼ੋਅ ਤੋਂ ਕਾਫੀ ਨਾਂ ਅਤੇ ਪ੍ਰਸਿੱਧੀ ਮਿਲੀ। ਉਨ੍ਹਾਂ ਦੀ ਵੱਖਰੀ ਸ਼ਖਸੀਅਤ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਅਰਚਨਾ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆਈ ਸੀ। ਅਰਚਨਾ ਇਸ ਸ਼ੋਅ ਨਾਲ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕਰ ਰਹੀ ਹੈ। ਅਰਚਨਾ ਦਾ ਮਜ਼ਾਕੀਆ ਅੰਦਾਜ਼ ਜ਼ਬਰਦਸਤ ਹੈ। ਇਸ ਦੇ ਨਾਲ ਹੀ ਅਰਚਨਾ ਸਟੰਟ ਵੀ ਵਧੀਆ ਤਰੀਕੇ ਨਾਲ ਕਰ ਰਹੀ ਹੈ।






















