ਰਾਜਧਾਨੀ ਜੈਪੁਰ ਵਿਚ 18 ਮਹੀਨੇ ਦੇ ਇਕ ਬੱਚੇ ਦੇ ਦੁਰਲੱਭ ਬੀਮਾਰੀ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੈਪੁਰ ਦੇ ਰਹਿਣ ਵਾਰ ਦ ਪੰਕਜ ਜਾਂਗਿਡ ਦਾ ਡੇਢ ਸਾਲ ਦਾ ਮੁੰਡਾ ਅਰਜੁਨ ਸਪਾਈਨਲ ਮਸਕੂਲਰ ਐਸਟ੍ਰਾਫੀ ਟਾਈਪ ਵਨ ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹੈ।ਇਸ ਦੀ ਵਜ੍ਹਾ ਨਾਲ ਉਸ ਦੇ ਸਰੀਰ ਵਿਚ ਬਹੁਤ ਦਰਦ ਹੁੰਦਾ ਹੈ। ਡਾਕਟਰਾਂ ਨੇ ਇਸ ਬੀਮਾਰੀ ਦਾ ਇਲਾਜ 17 ਕਰੋੜ ਰੁਪਏ ਦੇ ਇੰਜੈਕਸ਼ਨ ਨਾਲ ਮਿਲਣ ਦੀ ਗੱਲ ਕਹੀ ਹੈ। ਉਸਦੇ ਬਾਅਦ ਤੋਂ ਬੱਚੇ ਦੇ ਮਾਪਿਆਂ ਸਾਹਮਣੇ ਇਲਾਜ ਲਈ ਆਰਥਿਕ ਚੁਣੌਤੀ ਖੜ੍ਹੀ ਹੋ ਗਈ ਹੈ। ਉਹ ਆਪਣੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਸੀਐੱਮ ਤੇ ਪੀਐੱਮ ਤੱਕ ਉਸ ਦੀ ਗੁਹਾਰ ਲਗਾ ਚੁੱਕੇ ਹਨ।
ਬੱਚੇ ਦੇ ਪਿਤਾ ਜਾਂਗਿੜ ਨੇ ਦੱਸਿਆ ਕਿ ਅਰਜੁਨ ਕਿ ਸਿਹਤਮੰਦ ਬੱਚੇ ਦੀ ਤਰ੍ਹਾਂ ਪੈਦਾ ਹੋਇਆ ਸੀ ਪਰ 3 ਮਹੀਨੇ ਦੇ ਬਾਅਦ ਉਸ ਦੇ ਪੈਰਾਂ ਵਿਚ ਕਮਜ਼ੋਰੀ ਮਹਿਸੂਸ ਹੋਣ ਲੱਗੀ ਸੀ। ਪਿਛਲੇ1 ਸਾਲ ਤੋਂ ਬੱਚੇ ਦੀ ਤਬੀਅਤ ਵਿਗੜਦੀ ਗਈ ਤੇ ਕਮਜ਼ੋਰੀ ਪੂਰੇ ਸਰੀਰ ਵਿਚ ਆ ਗਈ ਹੈ। ਲਗਭਗ ਅੱਧਾ ਦਰਜਨ ਡਾਕਟਰਾਂ ਨੂੰ ਦਿਖਾਉਣ ਦੇ ਬਾਅਦ ਟੈਸਟ ਕਰਾਇਆ ਤਾਂ ਪਤਾ ਲੱਗਾ ਕਿ ਉਸ ਨੂੰ ਐੱਸਐੱਮਏ ਟਾਈਪ ਵਨ ਦੀ ਬੀਮਾਰੀ ਹੈ। ਇਸ ਬੀਮਾਰੀ ਕਾਰਨ ਅਰਜੁਨ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ ਹੈ।
ਗੰਭੀਰ ਬੀਮਾਰੀ ਨਾਲ ਜੂਝ ਰਹੇ ਅਰਜੁਨ ਦੇ ਪਿਤਾ ਪੰਕਡ ਜਾਂਗਿੜ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦੇ ਹਨ। ਅਰਜੁਨ ਦੀ ਮਾਂ ਪੂਨਮ ਜਾਂਗਿੜ ਸਰਕਾਰੀ ਸਕੂਲ ਵਿਚ ਲੈਬ ਅਸਿਸਟੈਂਟ ਹਨ। ਅਜਿਹੇ ਵਿਚ ਇਨ੍ਹਾਂ ਦੋਵਾਂ ਲਈ ਕਰੋੜਾਂ ਰੁਪਏ ਦੀ ਰਕਮ ਇਕੱਠਾ ਕਰਨਾ ਬਹੁਤ ਮੁਸ਼ਕਲ ਕੰਮ ਹੈ। ਡਾਕਟਰਾਂ ਮੁਤਾਬਕ ਬੱਚੇ ਦੀ ਇਸ ਬੀਮਾਰੀ ਦਾ ਇਲਾਜ ਸਿਰਫ 2 ਸਾਲ ਤੱਕ ਦ ਉਮਰ ਤੱਕ ਹੀ ਹੋ ਪਾਉਂਦਾ ਹੈ। ਫਿਲਹਾਲ ਬਚੇ ਦੇ ਪਰਿਵਾਰ ਵਾਲੇ ਕਰਾਊਡ ਫੰਡਿੰਗ ਦੀ ਮਦਦ ਨਾਲ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਸੂਬੇ ਦੇ ਸੀਐੱਮ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਕਰਨਾਲ ਦੇ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਦਰੱਖਤ ਨਾਲ ਗੱਡੀ ਟਕਰਾਉਣ ‘ਤੇ ਵਾਪਰਿਆ ਸੀ ਹਾ.ਦਸਾ
ਜੇਕੇ ਲਾਨ ਹਸਪਤਾਲ ਦੇ ਬੱਚਿਆਂ ਦੇ ਰੋਗ ਮਾਹਿਰ ਡਾ. ਪ੍ਰਿਯਾਂਸ਼ੂ ਮਾਥੁਰ ਨੇ ਦੱਸਿਆ ਕਿ ਇਹ ਇਕ ਰੇਅਰ ਜੇਨੇਟਿਕ ਡਿਜੀਜ ਹੈ ਜੋ ਲੱਖਾਂ ਮਰੀਜ਼ਾਂ ਵਿਚੋਂ ਕਿਸੇ ਇਕ ਨੂੰ ਹੀ ਹੁੰਦੀ ਹੈ।ਇਹ ਬੀਮਾਰੀ ਅਕਸਰ ਮਾਤਾ-ਪਿਤਾ ਨਾਲ ਬੱਚਿਆਂ ਵਿਚ ਟਰਾਂਸਫਰ ਹੁੰਦੀ ਹੈ ਜੋ ਤਾਂਤ੍ਰਿਕ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਇਸ ਬੀਮਾਰੀ ਦੇ ਇਲਾਜ ਲਈ ਅਮਰੀਕਾ ਤੋਂ ਇੰਜੈਕਸ਼ਨ ਮੰਗਵਾਉਣਾ ਪਵੇਗਾ ਜਿਸ ਦੀ ਕੀਮਤ 16 ਕਰੋੜ ਹੈ।ਇਸ ਨੂੰ ਭਾਰਤ ਤਕ ਲਿਆਉਣ ਵਿਚ ਟੈਕਸ ਦਾ ਖਰਚਾ ਜੋੜਨ ਦੇ ਬਾਅਦ ਇਸ ਦੀ ਕੀਮਤ 17 ਕਰੋੜ ਦੇ ਆਸ-ਪਾਸ ਹੋ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ : –