ਲੱਦਾਖ ‘ਚ ਫੌਜ ਦੀ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ ਹੋਇਆ ਹੈ। ਇੱਥੇ ਅਚਾਨਕ ਬਰਫੀਲੇ ਤੂਫਾਨ ਦੀ ਲਪੇਟ ‘ਚ ਫੌਜ ਦੇ ਚਾਰ ਜਵਾਨ ਆ ਗਏ, ਜਿਨ੍ਹਾਂ ‘ਚੋਂ ਇਕ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਜਦਕਿ 3 ਲੋਕ ਅਜੇ ਵੀ ਬਰਫ ਦੇ ਤੋਦੇ ‘ਚ ਫਸੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ 8 ਅਕਤੂਬਰ ਨੂੰ ਹਾਈ ਅਲਟੀਟਿਊਡ ਵਾਰਫੇਅਰ ਸਕੂਲ (HAWS) ਅਤੇ ਭਾਰਤੀ ਫੌਜ ਦੇ ਆਰਮੀ ਐਡਵੈਂਚਰ ਵਿੰਗ ਦੇ ਲਗਭਗ 40 ਜਵਾਨਾਂ ਦੀ ਟੁਕੜੀ ਲੱਦਾਖ ਦੇ ਮਾਊਂਟ ਕੁਨ ਨੇੜੇ ਟ੍ਰੇਨਿੰਗ ਲੈ ਰਹੀ ਸੀ। ਇਸ ਦੌਰਾਨ ਫ਼ੌਜ ਦੀ ਟੁਕੜੀ ਨੂੰ ਬਰਫ਼ਬਾਰੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਚਾਰ ਸਿਪਾਹੀ ਫਸ ਗਏ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਜੋ ਅਜੇ ਵੀ ਜਾਰੀ ਹੈ।
ਤਲਾਸ਼ੀ ਮੁਹਿੰਮ ਦੌਰਾਨ ਬਰਫੀਲੇ ਤੂਫਾਨ ਦੀ ਲਪੇਟ ‘ਚ ਆਏ ਫੌਜੀ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਖਰਾਬ ਮੌਸਮ ਅਤੇ ਭਾਰੀ ਬਰਫਬਾਰੀ ਦੇ ਬਾਵਜੂਦ, ਹੇਠਾਂ ਫਸੇ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਮੁੰਡੇ ਦੀ ਹਾਰਟ ਅਟੈਕ ਨਾਲ ਮੌ.ਤ, ਮਾਂ ਦਾ ਇਕਲੌਤਾ ਸਹਾਰਾ ਸੀ ਕਰਨਵੀਰ
ਇਸ ਤੋਂ ਪਹਿਲਾਂ 4 ਅਪ੍ਰੈਲ 2023 ਨੂੰ ਸਿੱਕਮ ‘ਚ ਬਰਫ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਇਸ ਬਰਫੀਲੇ ਤੂਫਾਨ ਕਾਰਨ ਟੂਰਿਸਟ ਬੱਸ ਖਾਈ ਵਿੱਚ ਡਿੱਗ ਗਈ ਸੀ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। 22 ਲੋਕਾਂ ਨੂੰ ਬਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: