ਛੁੱਟੀ ‘ਤੇ ਘਰ ਪਰਤਦੇ ਸਮੇਂ ਭਾਰਤੀ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ। ਇਹ ਫੌਜੀ ਬੱਸ ਰਾਹੀਂ ਆਪਣੇ ਘਰ ਆ ਰਿਹਾ ਸੀ। ਬੱਸ ਵਿੱਚ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਬੀਜਾ (ਖੰਨਾ) ਵਜੋਂ ਹੋਈ ਹੈ। ਫੌਜੀ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਵਿਦਾਈ ਵਿੱਚ ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ।
ਜਾਣਕਾਰੀ ਮੁਤਾਬਕ ਹਰਦੀਪ ਸਿੰਘ ਸਾਲ 2003 ਵਿੱਚ ਫੌਜ ‘ਚ ਭਰਤੀ ਹੋਇਆ ਸੀ। ਉਹ 117 ਇੰਜੀਨੀਅਰਿੰਗ ‘ਚ ਤਾਇਨਾਤ ਸੀ ਅਤੇ ਜੋਧਪੁਰ ‘ਚ ਡਿਊਟੀ ‘ਤੇ ਸੀ। ਛੁੱਟੀ ਖਤਮ ਹੋਣ ‘ਤੇ ਉਹ ਡਿਊਟੀ ‘ਤੇ ਵਾਪਸ ਗਿਆ ਗਿਆ। ਪਤਨੀ ਦੀ ਤਬੀਅਤ ਖਰਾਬ ਹੋਣ ਕਰਕੇ ਉਹ ਦੁਬਾਰਾ ਛੁ4ਟੀ ਲੈ ਕੇ ਨਹੀਂ ਸੀ ਇਸ ਲਈ ਉਹ ਛੁੱਟੀ ‘ਤੇ ਵਾਪਸ ਪਰਤ ਤਰਿਹਾ ਸੀ। ਉਹ ਬੱਸ ਰਾਹੀਂ ਲੁਧਿਆਣਾ ਪਹੁੰਚਿਆ। ਜਦੋਂ ਸਾਰੀਆਂ ਸਵਾਰੀਆਂ ਬੱਸ ਸਟੈਂਡ ‘ਤੇ ਉਤਰੀਆਂ ਤਾਂ ਹਰਦੀਪ ਬੱਸ ‘ਚ ਇਕੱਲਾ ਬੈਠਾ ਨਜ਼ਰ ਆਇਆ। ਕੰਡਕਟਰ ਨੇ ਦੇਖਿਆ ਤਾਂ ਹਰਦੀਪ ਦੀ ਹਾਲਤ ਗੰਭੀਰ ਸੀ। ਜਦੋਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਹਰਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰ ਛੱਡ ਗਿਆ ਹੈ।
ਹਰਦੀਪ ਸਿੰਘ ਦਾ ਪਿੰਡ ਬੀਜਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਫੌਜ ਦੀ ਟੁਕੜੀ ਨੇ ਉਸ ਨੂੰ ਸਲਾਮੀ ਦਿੱਤੀ। ਅੰਤਿਮ ਵਿਦਾਈ ਵਿੱਚ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਪਹੁੰਚੇ। ਪਰਿਵਾਰ ਨੇ ਹਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ਪਹੁੰਚੇ ਮਾਨ ਸਰਕਾਰ ਦੇ ਮੰਤਰੀ ਦਾ ਐਲਾਨ, ਪਿੰਡਾਂ ‘ਚ ਬਣਾਏ ਜਾਣਗੇ ਮੈਰਿਜ ਪੈਂਲੇਸ
ਨਾਇਬ ਤਹਿਸੀਲਦਾਰ ਨੇ ਕਿਹਾ ਕਿ ਪਰਿਵਾਰ ਦੀ ਮੰਗ ਸਰਕਾਰ ਨੂੰ ਭੇਜੀ ਜਾਵੇਗੀ, ਜੋ ਵੀ ਸਰਕਾਰ ਦੇ ਹੁਕਮ ਹੋਣਗੇ, ਉਸ ਦੀ ਪਾਲਣਾ ਕੀਤੀ ਜਾਵੇਗੀ। ਸਰਕਾਰ ਵੱਲੋਂ ਜੋ ਵੀ ਮਦਦ ਮਿਲੇਗੀ ਉਹ ਪਰਿਵਾਰ ਨੂੰ ਦਿੱਤੀ ਜਾਵੇਗੀ। ਭਾਰਤੀ ਫੌਜ ਦੇ ਸੂਬੇਦਾਰ ਰਛਪਾਲ ਸਿੰਘ ਨੇ ਕਿਹਾ ਕਿ ਨਿਯਮਾਂ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –