ਖੰਨਾ ‘ਚ ਪਿਛਲੇ 2 ਸਾਲਾਂ ਤੋਂ ਇਕ ਮਹਿਲਾ ਕਾਂਸਟੇਬਲ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਏਐਸਆਈ ਮਹਿਲਾ ਕਾਂਸਟੇਬਲ ਨੂੰ ਵ੍ਹਾਟਸਐਪ ‘ਤੇ ਅਸ਼ਲੀਲ ਮੈਸੇਜ ਭੇਜਦਾ ਸੀ। ਉਸ ਨੂੰ ਪਹਾੜੀ ਇਲਾਕਿਆਂ ਵਿੱਚ ਘੁੰਮਣ ਅਤੇ ਇੱਕ ਹੋਟਲ ਵਿੱਚ ਰਾਤ ਕੱਟਣ ਦਾ ਦਬਾਅ ਬਣਾ ਰਿਹਾ ਸੀ। ਜਦੋਂ ਏਐਸਆਈ ਆਪਣੀਆਂ ਗਤੀਵਿਧੀਆਂ ਤੋਂ ਬਾਜ਼ ਨਾ ਆਇਆ ਤਾਂ ਮਹਿਲਾ ਕਾਂਸਟੇਬਲ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਏ.ਐਸ.ਆਈ.ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਐਸਐਸਪੀ ਦਫ਼ਤਰ ਖੰਨਾ ਵਿੱਚ ਬਤੌਰ ਆਰਮੀ ਕਲਰਕ ਤਾਇਨਾਤ ਏਐਸਆਈ ਮਨਜੀਤ ਸਿੰਘ ਉਸੇ ਦਫ਼ਤਰ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਛੇੜਖਾਨੀ ਕਰ ਰਿਹਾ ਸੀ। ਆਰਮੀ ਕਲਰਕ ਵਜੋਂ ਤਾਇਨਾਤ ਇਹ ਏਐਸਆਈ ਮਹਿਲਾ ਕਾਂਸਟੇਬਲ ਦੀ ਬਦਲੀ ਕਰਨ ਦੀਆਂ ਧਮਕੀਆਂ ਦਿੰਦਾ ਸੀ। ਉਸ ਨਾਲ ਗਲਤ ਹਰਕਤਾਂ ਕਰਦਾ ਸੀ। ਵਾਰ-ਵਾਰ ਰੋਕਣ ‘ਤੇ ਵੀ ਉਹ ਨਹੀਂ ਹਟਿਆ ਤਾਂ ਆਖਿਰਕਾਰ ਮਹਿਲਾ ਕਾਂਸਟੇਬਲ ਨੇ ਆਪਣਾ ਮੂੰਹ ਖੋਲ੍ਹਿਆ। ਇਹ ਕਾਂਸਟੇਬਲ ਸੀਨੀਅਰ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਹੋਈ। ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਸਖ਼ਤ ਕਾਰਵਾਈ ਕੀਤੀ ਹੈ।
ਮਾਮਲਾ ਧਿਆਨ ਵਿੱਚ ਆਉਂਦੇ ਹੀ ਥਾਣਾ ਸਿਟੀ ਵਿੱਚ ਮਹਿਲਾ ਕਾਂਸਟੇਬਲ ਦੇ ਬਿਆਨ ਦਰਜ ਕਰਕੇ ਏਐਸਆਈ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਗਏ। ਦੋਸ਼ੀ ਖ਼ਿਲਾਫ਼ ਜਿਨਸੀ ਸ਼ੋਸ਼ਣ, ਧਮਕਾਉਣ ਅਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ ਭਾਰਤੀ ਦੰਡਾਵਲੀ ਦੀ ਧਾਰਾ 354ਏ, 354ਡੀ, 166ਏ ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵੋਟਰ ਲਿਸਟ ‘ਚ ਤੁਹਾਡਾ ਨਾਂ ਹੈ ਜਾਂ ਨਹੀਂ, ਇਸ ਤਰ੍ਹਾਂ ਆਨਲਾਈਨ ਕਰੋ ਚੈੱਕ, ਬਹੁਤ ਹੀ ਆਸਾਨ ਹੈ ਤਰੀਕਾ
ਦੋਸ਼ੀ ਏਐਸਆਈ ਮਨਜੀਤ ਸਿੰਘ ਅਤੇ ਮਹਿਲਾ ਕਾਂਸਟੇਬਲ 1 ਨਵੰਬਰ ਨੂੰ ਲੁਧਿਆਣਾ ਵਿੱਚ ਮੁੱਖ ਮੰਤਰੀ ਵੱਲੋਂ ਕਰਵਾਈ ਗਈ ਖੁੱਲ੍ਹੀ ਬਹਿਸ ਵਿੱਚ ਡਿਊਟੀ ‘ਤੇ ਸਨ। ਦੋਸ਼ੀ ਨੇ ਡਿਊਟੀ ਤੋਂ ਇੱਕ ਰਾਤ ਪਹਿਲਾਂ ਕਾਂਸਟੇਬਲ ਨੂੰ ਲੁਧਿਆਣਾ ਦੇ ਇੱਕ ਹੋਟਲ ਵਿੱਚ ਰਾਤ ਕੱਟਣ ਦਾ ਆਫਰ ਦਿੱਤਾ। ਕਾਂਸਟੇਬਲ ਇੰਨੀ ਤੰਗ ਆ ਚੁੱਕੀ ਸੀ ਕਿ ਇਕ ਵਾਰ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ : –