ਘਨੌਲੀ ਬੱਸ ਸਟੈਂਡ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਰੂਪਨਗਰ ਵਿਖੇ ਤਾਇਨਾਤ ASI ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਘਟਨਾ ਉਦੋਂ ਵਾਪਰੀ ਜਦੋਂ ਏਐੱਸਆਈ ਸੜਕ ਪਾਰ ਕਰ ਰਹੇ ਸਨ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਘਟਨਾ ਅੱਜ ਸਵੇਰੇ ਲਗਭਗ 11.55 ਵਜੇ ਹੋਈ। ਟੱਕਰ ਇੰਨੀ ਭਿਆਨਕ ਸੀ ਕਿ ਏਐੱਸਆਈ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਪੁਲਿਸ ਮੁਲਾਜ਼ਮ ਘਨੌਲੀ ਪੁਲਿਸ ਚੌਕੀ ‘ਤੇ ਤਾਇਨਾਤ ਸਨ। ਮ੍ਰਿਤਕ ASI ਦੀ ਪਛਾਣ ਅਸ਼ਵਨੀ ਦਿਵੇਦੀ ਵਜੋਂ ਹੋਈ ਹੈ। ਉਹ ਨੰਗਲ ਖੇਤਰ ਦੇ ਪਿੰਡ ਬਰਾਰੀ ਦੇ ਵਾਸੀ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਨੇਹਾ ਕੱਕੜ ਦੇ ਗੀਤ CANDY SHOP ‘ਤੇ ਵਿਵਾਦ ਵਧਿਆ, ਚਾਈਲਡ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ
ਏਐੱਸਆਈ ਅਸ਼ਵਨੀ ਕੁਮਾਰ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਾਂ ਨੂੰ ਛੱਡ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਟਰੱਕ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























