Asim Khatron Ke Khiladi14: ਰੋਹਿਤ ਸ਼ੈੱਟੀ ਦਾ ਸਟੰਟ ਆਧਾਰਿਤ ਰਿਐਲਿਟੀ ਸ਼ੋਅ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰੋਹਿਤ ਸ਼ੈੱਟੀ ਦੇ ਸ਼ੋਅ ਲਈ ਹੁਣ ਤੱਕ ਮੰਨਾਰਾ ਚੋਪੜਾ, ਅਭਿਸ਼ੇਕ ਮਲਹਾਨ, ਅਭਿਸ਼ੇਕ ਕੁਮਾਰ, ਮਨੀਸ਼ਾ ਰਾਣੀ, ਸਮਰਥ ਜੁਰੇਲ, ਨਿਮਰਤ ਕੌਰ ਆਹਲੂਵਾਲੀਆ, ਗਸ਼ਮੀਰ ਮਹਾਜਨੀ, ਸੁਮੋਨਾ ਚੱਕਰਵਰਤੀ ਨੂੰ ਅਪ੍ਰੋਚ ਕੀਤਾ ਗਿਆ ਹੈ। ਹੁਣ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ‘ਬਿੱਗ ਬੌਸ 13’ ਦੇ ਆਸਿਮ ਰਿਆਜ਼ ਰੋਹਿਤ ਸ਼ੈੱਟੀ ਦੇ ਸ਼ੋਅ ਨਾਲ ਟੀਵੀ ‘ਤੇ ਵਾਪਸੀ ਕਰਨ ਲਈ ਤਿਆਰ ਹਨ।

Asim Khatron Ke Khiladi14
ਖਬਰਾਂ ਮੁਤਾਬਕ ਆਸਿਮ ਰਿਆਜ਼ ਨੂੰ ਰੋਹਿਤ ਸ਼ੈੱਟੀ ਦੇ ਸ਼ੋਅ ਦੇ ਮੇਕਰਸ ਨੇ ਅਪ੍ਰੋਚ ਕੀਤਾ ਹੈ। ਸਟੰਟ ਆਧਾਰਿਤ ਰਿਐਲਿਟੀ ਸ਼ੋਅ ਬਾਰੇ ਕਾਫੀ ਸੋਚਣ ਤੋਂ ਬਾਅਦ ਆਸਿਮ ਆਖਿਰਕਾਰ ਇਸ ਨੂੰ ਕਰਨ ਲਈ ਰਾਜ਼ੀ ਹੋ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਉਸ ਨੇ ਸਟੰਟ ਆਧਾਰਿਤ ਰਿਐਲਿਟੀ ਸ਼ੋਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਨਾ ਤਾਂ ਆਸਿਮ ਅਤੇ ਨਾ ਹੀ ਨਿਰਮਾਤਾਵਾਂ ਨੇ ਕੋਈ ਅਧਿਕਾਰਤ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਆਸਿਮ ਨੇ ਬਿੱਗ ਬੌਸ 13 ਤੋਂ ਬਾਅਦ ਟੀਵੀ ਤੋਂ ਦੂਰੀ ਬਣਾ ਲਈ ਸੀ। ਆਸਿਮ ‘ਬਿੱਗ ਬੌਸ 15’ ‘ਚ ਸਿਰਫ ਇਕ ਐਪੀਸੋਡ ਲਈ ਆਇਆ ਸੀ, ਉਹ ਵੀ ਆਪਣੇ ਭਰਾ ਉਮਰ ਰਿਆਜ਼ ਨੂੰ ਸਪੋਰਟ ਕਰਨ ਲਈ, ਆਸਿਮ ਜ਼ਿਆਦਾਤਰ ਮਿਊਜ਼ਿਕ ਵੀਡੀਓਜ਼ ਕਰ ਰਹੇ ਹਨ ਅਤੇ ਆਪਣੇ ਫਿਟਨੈੱਸ ਪ੍ਰੋਜੈਕਟਾਂ ‘ਤੇ ਵੀ ਧਿਆਨ ਦੇ ਰਹੇ ਹਨ।
ਇਸ ਤੋਂ ਇਲਾਵਾ ਹਾਲ ਹੀ ‘ਚ ਆਸਿਮ ‘ਬਿੱਗ ਬੌਸ 13’ ਦੀ ਪ੍ਰਤੀਯੋਗੀ ਹਿਮਾਂਸ਼ੀ ਖੁਰਾਣਾ ਨਾਲ ਆਪਣੇ ਬ੍ਰੇਕਅੱਪ ਨੂੰ ਲੈ ਕੇ ਕਾਫੀ ਚਰਚਾ ‘ਚ ਸੀ। ਰੋਹਿਤ ਸ਼ੈੱਟੀ ਦੇ ‘ਖਤਰੋਂ ਕੇ ਖਿਲਾੜੀ 14’ ਦੇ ਨਿਰਮਾਤਾਵਾਂ ਨੇ ਕਰਨਵੀਰ ਸ਼ਰਮਾ ਨਾਲ ਸੰਪਰਕ ਕੀਤਾ ਹੈ। ਹੁਣ ਤੱਕ ਅਭਿਸ਼ੇਕ ਕੁਮਾਰ, ਨਿਮਰਤ ਕੌਰ ਆਹਲੂਵਾਲੀਆ, ਗਸ਼ਮੀਰ ਮਹਾਜਨੀ, ਸਮਰਥ ਜੁਰੇਲ, ਸੁਮੋਨਾ ਚੱਕਰਵਰਤੀ ਅਤੇ ਅਦਿਤੀ ਸ਼ਰਮਾ ਦੇ ਨਾਂ ਸਾਹਮਣੇ ਆ ਰਹੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .