At dawn a : ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਸਵੇਰੇ ਹੀ ਜਿਲ੍ਹੇ ‘ਚ 84 ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ 2 ਵਿਅਕਤੀ ਕੋਰੋਨਾ ਵਿਰੁੱਧ ਆਪਣੀ ਜੰਗ ਹਾਰ ਗਏ। ਜਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 6500 ਤੋਂ ਵੀ ਵੱਧ ਹੋ ਚੁੱਕੀ ਹੈ ਤੇ ਇਸ ਖਤਰਨਾਕ ਵਾਇਰਸ ਨਾਲ ਲਗਭਗ 169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਪਛਾਣ ਪਿੰਡ ਜੱਜਾ ਖੁਰਦ ਫਿਲੌਰ ਅਤੇ ਪ੍ਰੀਤ ਨਗਰ ਲਾਡੋਵਾਲੀ ਰੋਡ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਨੇ ਜਿਲ੍ਹੇ ‘ਚ 227 ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਕੋਰੋਨਾ ਨੇ ਜਲੰਧਰ ਛਾਉਣੀ ‘ਚ ਦਾਖਲ ਹੋ ਕੇ 36 ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਨਾਲ ਹੀ ਜਿਲ੍ਹੇ ‘ਚ 6 ਲੋਕਾਂ ਦੀ ਮੌਤ ਵੀ ਹੋਈ।
ਬੀਤੇ ਕਲ 748 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਤੇ 132 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਜਲੰਧਰ ਕੁੱਲ 66922 ਸੈਂਪਲ ਲੈ ਕੇ ਭੇਜੇ ਗਏ ਹਨ ਜਿਨ੍ਹਾਂ ਵਿਚੋਂ 59949 ਦੀ ਰਿਪੋਰਟ ਨੈਗੇਟਿਵ ਆਈ। 4197 ਲੋਕਾਂ ਨੂੰ ਛੁੱਟੀ ਮਿਲ ਚੁੱਕੀ ਹੈ ਤੇ ਹੁਣ ਜਿਲ੍ਹੇ ‘ਚ ਐਕਟਿਵ ਕੇਸਾਂ ਦੀ ਗਿਣਤੀ 2098 ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਕੋਰੋਨਾ ਨੇ ਜਲੰਧਰ ਛਾਉਣੀ ‘ਚ ਕਲ 36 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਆਪ ਨੇਤਾ ਆਤਮ ਪ੍ਰਕਾਸ ਬਬਲੂ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਪੁਲਿਸ ਥਾਣਾ ਬਿਲਗਾ ਤੇ ਥਾਣਾ ਨਕੋਦਰ ਦੇ ਇੱਕ-ਇੱਕ ਮੁਲਾਜ਼ਮ, ਨੂਰਮਹਿਲ ਦੇ ਨਗਰ ਕੌਂਸਲ ਤੇ ਕੋਆਪ੍ਰੇਟਿਵ ਬੈਂਕ ਦੇ ਇੱਕ-ਇੱਕ ਮੁਲਾਜ਼ਮ ਸਮੇਤ 10 ਮਰੀਜ਼, ਸਿਵਲ ਹਸਪਤਾਲ ਫਿਲੌਰ ਦਾ ਇੱਕ ਮੁਲਾਜ਼ਮ ਤੇ ਇੱਕ ਡਾਕਟਰ ਵੀ ਕੋਰੋਨਾ ਮਰੀਜ਼ਾਂ ਦੀ ਸੂਚੀ ‘ਚ ਸ਼ਾਮਲ ਹੈ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਜਿਲ੍ਹੇ ‘ਚ ਛੇ ਮਰੀਜ਼ਾਂ ਦੀ ਮੌਤ ਅਤੇ 227 ਪਾਜੀਟਿਵ ਪਾਏ ਗਏ। ਮਰੀਜ਼ਾਂ ‘ਚ ਚਾਰ ਹੋਰਨਾਂ ਜਿਲ੍ਹਿਆਂ ਨਾਲ ਸਬੰਧਤ ਹਨ। 433 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 739 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੇ ਰਾਹਤ ਦੀ ਸਾਹ ਲਈ।