ਲੁਧਿਆਣਾ ਦੇ ਵਿਜੇ ਨਗਰ ‘ਚ ਭਾਜਪਾ ਆਗੂ ਨਿੱਕੂ ਭਾਰਤੀ ‘ਤੇ ਉਸ ਦੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨਿੱਕੂ ਨੇ ਵਰਕਰ ਨੂੰ ਆਪਣੇ ਭਰਾ ਕੋਲ ਦੁਕਾਨ ਦੀਆਂ ਚਾਬੀਆਂ ਲੈਣ ਲਈ ਭੇਜਿਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਭਰਾ ਅਤੇ ਵਰਕਰ ਵਿਚਾਲੇ ਬਹਿਸ ਹੋ ਗਈ।
ਕਾਫੀ ਦੇਰ ਤੱਕ ਜਦੋਂ ਵਰਕਰ ਚਾਬੀਆਂ ਨਾ ਲੈ ਕੇ ਆਇਆ ਤਾਂ ਨਿੱਕੂ ਭਾਰਤੀ ਖੁਦ ਚਾਬੀਆਂ ਲੈਣ ਲਈ ਆਪਣੇ ਭਰਾ ਕੋਲ ਗਿਆ। ਉਥੇ ਉਸ ਦੇ ਭਰਾ ਸੋਨੂੰ ਤਰਜਨ ਨੇ ਦੇਖਦੇ ਹੀ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਸੂਬੇ ‘ਚ ਜੁਰਮਾਨਾ ਨਾ ਭਰ ਸਕਣ ਵਾਲੇ ਕੈਦੀ ਨਹੀਂ ਕੱਟਣਗੇ ਜੇਲ੍ਹਾਂ ‘ਚ ਦਿਨ! ਰਿਹਾਈ ਲਈ ਕੇਂਦਰ ਕਰੇਗਾ ਮਦਦ
ਖੂਨ ਨਾਲ ਲੱਥਪੱਥ ਨਿੱਕੂ ਨੇ ਮਦਦ ਲਈ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਨਿੱਕੂ ਨੂੰ ਜ਼ਖ਼ਮੀ ਹਾਲਤ ਵਿੱਚ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਗਰਦਨ ‘ਤੇ ਜ਼ਖ਼ਮ ਹੈ। ਨਿੱਕੂ ਦਾ ਹਸਪਤਾਲ ਵਿੱਚ ਆਪਰੇਸ਼ਨ ਹੋਇਆ ਹੈ। ਉਹ ਜ਼ਿਆਦਾ ਬੋਲ ਨਹੀਂ ਸਕਦਾ। ਨਿੱਕੂ ਦੇ ਪੁੱਤਰ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿੱਕੂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ।
























