ਪਹਿਲਾਂ ਟਵਿੱਟਰ ਦੇ ਨਾਂ ਤੋਂ ਜਾਣਿਆ ਜਾਣ ਵਾਲਾ ਮਾਈਕ੍ਰੋਬਲਾਗਿੰਗ ਸਾਈਡ X ਹੁਣ ਨਵਾਂ ਫੀਚਰ ਲੈ ਕੇ ਆਇਆ ਹੈ। X ਦੇ ਇਸ ਫੀਚਰ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਸੀ। ਹੁਣ ਐਲੋਨ ਮਸਕ ਨੇ ਇਸ ਨੂੰ ਜਾਰੀ ਕਰ ਦਿੱਤਾ ਹੈ। X ਵਿਚ ਆਡੀਓ ਤੇ ਵੀਡੀਓ ਕਾਲਿੰਗ ਦਾ ਫੀਚਰ ਆਇਆ ਹੈ ਜਿਸ ਨੂੰ ਇਕੱਠੇ ਆਈਓਐੱਸ ਤੇ ਐਂਡ੍ਰਾਇਡ ਦੋਵੇਂ ਯੂਜ਼ਰਸ ਇਸਤੇਮਾਲ ਕਰ ਸਕਦੇ ਹਨ। ਆਈਓਐੱਸ ਵਿਚ ਪਿਛਲੇ ਸਾਲ ਹੀ ਇਸ ਦਾ ਅਪਡੇਟ ਜਾਰੀ ਕਰ ਦਿੱਤਾ ਗਿਆ ਸੀ।
ਐਲੋਨ ਮਸਕ ਨੇ ਪੋਸਟ ਜ਼ਰੀਏ X ਦੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਐਲੋਨ ਮਸਕ ਨੇ ਬਹੁਤ ਪਹਿਲਾਂ ਹੀ ਕਿਹਾ ਸੀ ਕਿ X ਵਿਚ ਕਾਲਿੰਗ ਦਾ ਫੀਚਰ ਦਿੱਤਾ ਜਾਵੇਗਾ। X ਨੇ ਆਡੀਓ ਤੇ ਵੀਡੀਓ ਕਾਲਿੰਗ ਦਾ ਫੀਚਰ ਭਾਵੇਂ ਹੀ ਜਾਰੀ ਕਰ ਦਿੱਤਾ ਹੈ ਪਰ ਇਹ ਸਾਰਿਆਂ ਲਈ ਨਹੀਂ ਹੈ।
ਆਡੀਓ-ਵੀਡੀਓ ਕਾਲਿੰਗ ਫੀਚਰ ਨੂੰ ਸਿਰਫ ਉਹੀ ਯੂਜ਼ਰ ਇਸਤੇਮਾਲ ਕਰ ਸਕਦੇ ਹਨ ਜਿਨ੍ਹਾਂ ਨੇ X ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਲਿਆ ਹੈ। X ਦੇ ਕਾਲਿੰਗ ਫੀਚਰ ਦੇ ਨਾਲ ਪ੍ਰਾਈਵੇਸੀ ਦਾ ਵੀ ਖਿਆਲ ਰੱਖਿਆ ਗਿਆ ਹੈ। ਤੁਸੀਂ ਇਸ ਨੂੰ ਆਪਣੇ IP Address ਨੂੰ ਹਾਈਡ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ, ਪ੍ਰਸ਼ਾਸਨ ਨੇ ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ-ਜਾਣ ਵਾਲੇ ਰਸਤੇ ਖੋਲ੍ਹੇ
ਦੱਸ ਦੇਈਏ ਕਿ ਐਲੋਨ ਮਸਕ X ਨੂੰ ਇਕ ਸੁਪਰ ਐਪ ਬਣਾਉਣ ਦੀ ਤਿਆਰੀ ਵਿਚ ਹਨ। ਇਸ ਨੂੰ ਲੈ ਕੇ ਕਈ ਵਾਰ ਖਬਰਾਂ ਵੀ ਆ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਹੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ X ਵਿਚ ਪੇਮੈਂਟ ਦਾ ਫੀਚਰ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਵਿਚ ਸ਼ਾਪਿੰਗ ਦਾ ਵੀ ਆਪਸ਼ਨ ਮਿਲੇਗਾ।