ਭਾਰਤ ਵਿੱਚ ਕ੍ਰਿਕਟ ਲਈ ਇੱਕ ਵੱਖਰਾ ਪਿਆਰ ਹੈ। ਵਰਲਡ ਕੱਪ ਦਾ ਕ੍ਰੇ਼ਜ਼ ਲੋਕਾਂ ਦੇ ਸਿਰਾਂ ‘ਤੇ ਚੜ੍ਹ ਕੇ ਬੋਲ ਰਿਹਾ ਹੈ। ਚੰਡੀਗੜ੍ਹ ਵਿੱਚ ਇੱਕ ਆਟੋ ਰਿਕਸ਼ਾ ਚਾਲਕ ਨੇ ਐਲਾਨ ਕੀਤਾ ਹੈ ਕਿ ਜੇ ਭਾਰਤ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਜਿੱਤਦਾ ਹੈ ਤਾਂ ਉਹ ਪੰਜ ਦਿਨਾਂ ਲਈ ਸ਼ਹਿਰ ਵਿੱਚ ਮੁਫ਼ਤ ਆਟੋ ਚਲਾਏਗਾ।
ਆਟੋ ਚਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਉਹ 12 ਸਾਲਾਂ ਤੋਂ ਆਟੋ ਚਲਾ ਰਿਹਾ ਹੈ। ਜਦੋਂ ਵੀ ਭਾਰਤ ਕਿਸੇ ਟੂਰਨਾਮੈਂਟ ਵਿੱਚ ਪਾਕਿਸਤਾਨ ਨੂੰ ਹਰਾਉਂਦਾ ਹੈ ਤਾਂ ਉਹ ਅਗਲੇ ਦਿਨ ਸ਼ਹਿਰ ਵਿੱਚ ਮੁਫ਼ਤ ਆਟੋ ਚਲਾਉਂਦਾ ਹੈ। ਇਸ ਵਾਰ ਉਹ ਭਾਰਤ ਦੀ ਜਿੱਤ ‘ਤੇ ਪੰਜ ਦਿਨ ਮੁਫ਼ਤ ਆਟੋ ਚਲਾਏਗਾ। ਇਹ ਕਿਤੇ ਵੀ ਜਾਣ ਲਈ ਮੁਫ਼ਤ ਹੋਵੇਗਾ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਭਾਰਤ ਇਹ ਮੈਚ ਜਿੱਤੇਗਾ।
ਉਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇੱਕ ਆਟੋ ਡਰਾਈਵਰ ਦਾ ਬੇਟਾ ਮੁਹੰਮਦ ਸਿਰਾਜ ਇਸ ਵਿੱਚ ਹੈ। ਉਹ ਇੰਨੀ ਚੰਗੀ ਗੇਂਦਬਾਜ਼ੀ ਕਰਦਾ ਹੈ, ਉਹ ਨੰਬਰ ਇਕ ਬਣ ਗਿਆ ਹੈ, ਪੰਜਾਬ ਤੋਂ ਸ਼ੁਭਮਨ ਗਿੱਲ ਹੈ, ਉਹ ਵੀ ਬਾਬਰ ਆਜ਼ਮ ਦੀ ਜਗ੍ਹਾ ਲੈ ਕੇ ਪਹਿਲੇ ਨੰਬਰ ‘ਤੇ ਆਇਆ ਹੈ। ਉਸ ਨੇ ਕਿਹਾ ਕਿ ਭਾਰਤੀ ਟੀਮ ਇਸ ਵਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦੁਨੀਆ ਦੀਆਂ ਵੱਡੀਆਂ ਟੀਮਾਂ ਬਾਹਰ ਹੋ ਗਈਆਂ ਹਨ ਅਤੇ ਭਾਰਤ ਫਾਈਨਲ ‘ਚ ਹੈ, ਇਹ ਮਾਣ ਵਾਲੀ ਗੱਲ ਹੈ ਅਤੇ ਪੂਰੇ ਦੇਸ਼ ਦੇ ਨਾਲ-ਨਾਲ ਟੀਮ ਇੰਡੀਆ ‘ਤੇ ਮਾਣ ਹੈ।
ਇਹ ਵੀ ਪੜ੍ਹੋ : ਪਾਕਿਸਤਾਨੋਂ ਆਈ ਸੀਮਾ ਹੈਦਰ ਨੇ ਭਾਰਤ ਦੀ ਜਿੱਤ ਲਈ ਰੱਖਿਆ ਵਰਤ, ਕਿਹਾ- ‘ਦੁਆ ਖਾਲੀ ਨਹੀਂ ਜਾਏਗੀ’
ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵਿਸ਼ਵ ਕੱਪ ‘ਚ ਜਿੱਤ ਦਾ ਜਸ਼ਨ ਮਨਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਕਈ ਥਾਵਾਂ ‘ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਇਲਾਵਾ ਜਨਤਕ ਥਾਵਾਂ ‘ਤੇ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਜਸ਼ਨ ਦੀ ਆੜ ‘ਚ ਹੰਗਾਮਾ ਕਰਨ ਵਾਲਿਆਂ ‘ਤੇ ਪੁਲਸ ਵਿਸ਼ੇਸ਼ ਨਜ਼ਰ ਰੱਖੇਗੀ।
ਲੁਧਿਆਣਾ, ਗੁਰਦਾਸਪੁਰ ਸਮੇਤ ਸਾਰੇ ਸ਼ਹਿਰਾਂ ਵਿੱਚ ਲੋਕ ਮੈਚ ਦਾ ਆਨੰਦ ਮਾਣ ਰਹੇ ਹਨ। ਮੈਚ ਦੀ ਜਿੱਤ ਲਈ ਹਰਿਆਣਾ ਦੇ ਪੰਚਕੂਲਾ ਵਿੱਚ ਹਵਨ ਵੀ ਕੀਤਾ ਗਿਆ। ਚੰਡੀਗੜ੍ਹ ‘ਚ ਛੱਠ ਪੂਜਾ ਦੌਰਾਨ ਵੀ ਲੋਕ ਮੋਬਾਈਲ ‘ਤੇ ਮੈਚ ਦੇਖਦੇ ਨਜ਼ਰ ਆਏ।
ਵੀਡੀਓ ਲਈ ਕਲਿੱਕ ਕਰੋ : –